ਮੈਲਬਰਨ ਵਿੱਚ ਫ਼ਲਸਤੀਨ ਦੇ ਹੱਕ `ਚ ਰੈਲੀ

ਮੈਲਬਰਨ : ਸਿਡਨੀ ਤੋਂ ਬਾਅਦ ਮੰਗਲਵਾਰ ਨੂੰ ਮੈਲਬਰਨ ਦੀ ਸਟੇਟ ਲਾਇਬ੍ਰੇਰੀ ਸਾਹਮਣੇ ਫ਼ਲਸਤੀਨ ਦੇ ਹੱਕ `ਚ ਸੈਂਕੜੇ ਲੋਕ ਇਕੱਠੇ ਹੋਏ। ਸਟੂਡੈਂਟਸ ਨੇ “ਫਲਸਤੀਨ ਵਾਸਤੇ ਅਜ਼ਾਦੀ ਅਤੇ ਨਿਆਂ” ਦੇ ਬੈਨਰ ਚੁੱਕੇ ਹੋਏ ਸਨ। ਉਨ੍ਹਾਂ ਨੇ ਫ਼ਲਸਤੀਨ ਨੂੰ ਅਜ਼ਾਦ ਕਰੋ, ਗਾਜ਼ਾ ਨੂੰ ਅਜ਼ਾਦ ਕਰੋ ਦੇ ਨਾਅਰੇ ਵੀ ਲਾਏ।

ਇਸ ਤੋਂ ਪਹਿਲਾਂ ਸਿਡਨੀ ਵਿੱਚ ਵੀ ਫ਼ਸਲਤੀਨ ਦੇ ਹੱਕ `ਚ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸਦਾ ਆਸਟ੍ਰੇਲੀਅਨ ਜਿਊਇਸ਼ ਐਸੋਸੀਏਸ਼ਨ ਨੇ ਬੁਰਾ ਮਨਾਇਆ ਸੀ।

ਜਿ਼ਕਰਯੋਗ ਹੈ ਪਿਛਲੇ ਦਿਨੀਂ ਹਮਾਸ ਮਿਲੀਟੈਂਟਾਂ ਦੇ ਗਰੁੱਪ ਨੇ ਸੈਂਕੜੇ ਇਜ਼ਰਾਇਲੀ ਲੋਕਾਂ ਨੂੰ ਹਮਲਾ ਕਰਕੇ ਮਾਰ ਦਿੱਤਾ ਸੀ।

Leave a Comment