ਮੈਲਬਰਨ : ਅਜੋਕੇ ਟੈਕਨਾਲੋਜੀ ਦੇ ਯੁੱਗ `ਚ ਮੋਬਾਈਲ ਫ਼ੋਨ ਨੂੰ ਰਾਤ ਸਮੇਂ ਸਕਰੋਲ ਕਰਨਾ ਮੈਂਟਲ ਹੈੱਲਥ (Mental Health) ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦਾ ਹੈ।
ਇਹ ਤੱਥ ਮੋਨਾਸ਼ ਯੂਨੀਵਰਸਿਟੀ ਦੁਆਰਾ ਕਰਵਾਈ ਗਈ ਸਟੱਡੀ ਦੌਰਾਨ ਸਾਹਮਣੇ ਆਇਆ ਹੈ ਕਿ ਰਾਤ ਸਮੇਂ ਜਿਆਦਾ ਲਾਈਟ ਵਾਲਾ ਫ਼ੋਨ ਸੈੱਟ ਵਰਤਣ ਵਾਲਾ ਵਿਅਕਤੀ ਡਿਪਰੈਸ਼ਨ ਦਾ ਸਿ਼ਕਾਰ ਹੋ ਸਕਦਾ ਹੈ, ਜੋ ਮਾਨਸਿਕ ਸਿਹਤ ਨੂੰ ਕਮਜ਼ੋਰ ਕਰਨ ਦਾ ਅਧਾਰ ਬਣਦਾ ਹੈ। ਇਸ ਸਟੱਡੀ ਵਾਸਤੇ 80 ਹਜ਼ਾਰ ਲੋਕਾਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ ਸੀ।