70 ਸਾਲਾਂ ਤੋਂ ਵੱਧ ਸਮੇਂ ਮਗਰੋਂ ਆਸਟ੍ਰੇਲੀਆ ਦੀ ਕਰੰਸੀ ਦਾ ਮੁਹਾਂਦਰਾ ਬਦਲਣ ਵਾਲਾ ਹੈ। ਰੌਇਲ ਆਸਟ੍ਰੇਲੀਅਨ ਟਕਸਾਲ ਵੱਲੋਂ ਸਾਡੇ ਲਈ ਜਾਰੀ ਕੀਤੇ ਜਾ ਰਹੇ ਨਵੇਂ ਸਿੱਕਿਆਂ ’ਤੇ ਹੁਣ ਕਿੰਗ ਚਾਰਲਸ-3 ਦੀ ਤਸਵੀਰ ਦਿਸੇਗੀ।
ਟਕਸਾਲ ਵੱਲੋਂ ਵੀਰਵਾਰ ਨੂੰ ਜਾਰੀ ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕੇ ਕ੍ਰਿਸਮਸ ਤੋਂ ਪਹਿਲਾਂ ਲੋਕਾਂ ਦੇ ਹੱਥਾਂ ’ਚ ਆ ਜਾਣਗੇ। ਅਜਿਹਾ ਪਹਿਲਾ ਸਿੱਕਾ ਇੱਕ ਡਾਲਰ ਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਕੀਮਤਾਂ ਦੇ ਸਿੱਕੇ ਮੰਗ ਅਨੁਸਾਰ ਬੈਂਕਾਂ ਵੱਲੋਂ 2024 ’ਚ ਜਾਰੀ ਕੀਤੇ ਜਾਣਗੇ।
ਕਿੰਗ ਚਾਰਲਸ-3 ਦੀ ਤਸਵੀਰ ਅਧਿਕਾਰਤ ਕਾਮਨਵੈਲਥ ਤਸਵੀਰ ਹੋਵੇਗੀ, ਜਿਸ ਨੂੰ ਲੰਡਲ ਦੀ ਰੌਇਲ ਟਕਸਾਲ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਸ਼ਾਹੀ ਮਨਜ਼ੂਰੀ ਵੀ ਮਿਲ ਗਈ ਹੈ। ਰਵਾਇਤ ਅਨੁਸਾਰ ਤਸਵੀਰ ’ਚ ਕਿੰਗ ਚਾਰਲਸ ਖੱਬੇ ਪਾਸੇ ਵੇਖ ਰਹੇ ਹੋਣਗੇ।