ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊਜ਼ੀਲੈਂਡ `ਚ ਚਰਨਜੀਤ ਸਿੰਘ (Charanjit Singh New Zealand) ਨੇ ਇਮੀਗਰੇਸ਼ਨ ਨੂੰ ਧੋਖਾ ਦਿੰਦਿਆਂ ਨਵਾਂ ਚੰਦ ਚਾੜ੍ਹ ਦਿੱਤਾ । ਉਸਨੇ ਜਾਅਲੀ ਦਸਤਾਵੇਜ਼ ਲਾ ਕੇ ਕਈ ਵਾਰ ਵੀਜ਼ਾ ਵਧਾਇਆ ਸੀ ਅਤੇ ਰੈਜ਼ੀਡੈਂਟ ਵੀਜ਼ਾ ਵੀ ਲਿਆ ਸੀ। ਜਿਸ ਪਿੱਛੋਂ ਹੋਈ ਪੜਤਾਲ ਤੋਂ ਬਾਅਦ ਉਸਨੇ ਅਦਾਲਤ `ਚ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤ ਨੇ ਉਸਨੂੰ 9 ਮਹੀਨੇ ਘਰ `ਚ ਕੈਦ ਰੱਖਣ ਦੀ ਸਜ਼ਾ ਸੁਣਾਈ ਹੈ।
ਸਟੱਫ਼ ਦੀ ਇੱਕ ਰਿਪੋਰਟ ਅਨੁਸਾਰ ਚਰਨਜੀਤ ਸਿੰਘ ਵੱਲੋਂ ਜਾਅਲੀ ਦਸਤਾਵੇਜ਼ ਲਾਉਣ ਇਮੀਗਰੇਸ਼ਨ ਵੱਲੋਂ ਪੜਤਾਲ ਕੀਤੀ ਗਈ ਸੀ। ਜਿਸ ਪਿੱਛੋਂ ਇਮੀਗਰੇਸ਼ਨ ਐਕਟ 2009 ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਅਤੇ ਆਕਲੈਂਡ ਦੀ ਮਾਨੁਕਾਊ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਪਹਿਲਾਂ ਹੀ ਨਿਊਜ਼ੀਲੈਂਡ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ, ਕਿਉਂਕਿ ਉਹ ਪਹਿਲਾਂ ਵੀਜ਼ਾ ਮੱੁਕਣ ਤੋਂ ਬਾਅਦ ਵਾਪਸ ਇੰਡੀਆ ਨਹੀਂ ਗਿਆ ਸੀ। ਪਰ ਬਾਅਦ `ਚ ਇੰਡੀਆ ਜਾ ਕੇ ਨਵਾਂ ਪਾਸਪੋਰਟ ਬਣਾ ਲਿਆ ਸੀ। ਨਵੇਂ ਸਿਿਰਉਂ ਨਵੇਂ ਪਾਸਪੋਰਟ `ਤੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਨਿਊਜ਼ੀਲੈਂਡ ਪਹੁੰਚ ਗਿਆ ਸੀ।
ਇਮੀਗਰੇਸ਼ਨ ਨੈਸ਼ਨਲ ਮੈਨੇਜਰ ਸਟੈਫਨੀ ਗਰੇਟਹੈੱਡ ਦਾ ਕਹਿਣਾ ਹੈ ਕਿ ਸਿੰਘ ਨੇ ਆਪਣਾ ਗੁਨਾਹ ਮੰਨ ਲਿਆ ਹੈ ਅਤੇ ਅੱਗੇ ਉਸਨੂੰ ਡੀਪੋਰਟ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਹੋਵੇਗੀ।