ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਦੀ ਪਾਰਲੀਮੈਂਟ `ਚ ਆਖ਼ਰ ਹਾਊਸਿੰਗ ਆਸਟਰੇਲੀਆ ਫਿਊਚਰ ਫੰਡ (Housing Australia Future Fund – HAFF) ਪਾਸ ਹੋ ਗਿਆ ਹੈ। ਜਿਸਦੇ ਤਹਿਤ ਅਗਲੇ 5 ਸਾਲਾਂ `ਚ ਨਵੇਂ 30 ਹਜ਼ਾਰ ਘਰ ਬਣਾਏ ਜਾਣਗੇ, ਜੋ ਆਮ ਲੋਕਾਂ ਦੀ ਪਹੁੰਚ ਵਿੱਚ ਹੋਣਗੇ। ਭਾਵ ਘੱਟ ਆਮਦਨ ਵਾਲੇ ਵੀ ਅਜਿਹੇ ਘਰਾਂ ਦੇ ਮਾਲਕ ਬਣ ਸਕਣਗੇ। ਇਨ੍ਹਾਂ ਘਰਾਂ ਦੀ ਉਸਾਰੀ ਕਦੋਂ ਸ਼ੁਰੂ ਹੋਵੇਗੀ ? ਇਸ ਬਾਰੇ ਅਜੇ ਕਿਸੇ ਦਾ ਤਾਰੀਕ ਐਲਾਨ ਨਹੀਂ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਇਸ ਬਿੱਲ `ਤੇ ਗਰੀਨ ਪਾਰਟੀ ਨੇ ਇਤਰਾਜ਼ ਕੀਤਾ ਸੀ ਪਰ ਬਾਅਦ `ਚ ਰਾਜ਼ੀ ਹੋ ਗਈ ਸੀ। ਨਵੇਂ ਫੰਡ ਤਹਿਤ ਹਰ ਸਟੇਟ ਅਤੇ ਟੈਰੇਟਰੀ ਵਿੱਚ ਘੱਟੋ-ਘੱਟ 1200 ਘਰ ਬਣਾਏ ਜਾਣਗੇ ਤਾਂ ਇੱਕਸਾਰਤਾ ਬਣੀ ਰਹੇ।
ਮਾਸਟਰ ਬਿਲਰਡਜ ਆਸਟਰੇਲੀਆ (Masters Builders Australia) ਨੇ ਸਵਾਗਤ ਕਰਦਿਆਂ ਆਖਿਆ ਹੈ ਕਿ ਹੁਣ ਥੋੜ੍ਹੇ ਸਮੇਂ ਅਫ਼ੋਰਡਏਬਲ ਘਰਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਕਮਿਊਨਿਟੀ ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੀ ਸੀਈਉ ਵੈਂਡੀ ਹੇਅਹਰਸ ਨੇ ਵੀ ਸਵਾਗਤ ਕਰਦਿਆਂ ਆਖਿਆ ਹੈ ਕਿ ਪਿਛਲੇ 10 ਸਾਲਾਂ ਦੌਰਾਨ ਫ਼ੈਡਰਲ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ।