ਗੋਪਾਲ ਬਾਗਲੇ (Gopal Baglay) ਹੋਣਗੇ ਆਸਟਰੇਲੀਆ `ਚ ਨਵੇਂ ਭਾਰਤੀ ਹਾਈ ਕਮਿਸ਼ਨਰ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਭਾਰਤੀ ਵਿਦੇਸ਼ ਮੰਤਰਾਲੇ ਨੇ ਗੋਪਾਲ ਬਾਗਲੇ (Gopal Baglay) ਨੂੰ ਆਸਟਰੇਲੀਆ ਵਾਸਤੇ ਭਾਰਤੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ, ਜਿਨ੍ਹਾਂ ਵੱਲੋਂ ਛੇਤੀ ਹੀ ਕੈਨਬਰਾ `ਚ ਅਹੁਦਾ ਸੰਭਾਲੇ ਜਾਣ ਦੀ ਉਮੀਦ ਹੈ। ਉਹ ਇਸ ਵੇਲੇ ਸ੍ਰੀ ਲੰਕਾ ਵਿੱਚ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ।
ਵਿਦੇਸ਼ ਮੰਤਰਾਲੇ ਅਨੁਸਾਰ ਮਿਸਟਰ ਬਾਗਲੇ 1992 ਬੈਚ ਦੇ ਅਧਿਕਾਰੀ ਹਨ, ਜੋ ਇੰਡੀਅਨ ਫੌਰਨਰ ਸਰਵਿਸਜ ਲਈ ਚੁਣੇ ਗਏ ਸਨ। ਜੋ ਪਾਕਿਸਤਾਨ ਵਿੱਚ ਡਿਪਟੀ ਹਾਈ ਕਮਿਸ਼ਨਰ ਰਹਿ ਚੁੱਕੇ ਹਨ। ਉਹ ਪ੍ਰਧਾਨ ਮੰਤਰੀ ਦਫ਼ਤਰ `ਚ ਜੁਆਇੰਟ ਸੈਕਟਰੀ ਅਤੇ ਵਿਦੇਸ਼ ਮੰਤਰਾਲੇ `ਚ ਸਪੋਕਸਪਰਸਨ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।

Leave a Comment