Toyah Cordingley ਕਤਲ ਕੇਸ ’ਚ ਇੱਕ ਫ਼ੈਸਲੇ ’ਤੇ ਨਾ ਪਹੁੰਚ ਸਕੀ ਜਿਊਰੀ

ਅਗਲੇ ਬੁੱਧਵਾਰ ਨੂੰ ਦਿੱਤੀ ਜਾਵੇਗੀ ਮੁੜ ਸੁਣਵਾਈ ਦੀ ਤਰੀਕ

ਮੈਲਬਰਨ : ਕੁਈਨਜ਼ਲੈਂਡ ਵਾਸੀ Toyah Cordingley ਦੀ ਹੱਤਿਆ ਦੇ ਕੇਸ ’ਚ ਜਿਊਰੀ ਸਰਬਸੰਮਤੀ ਨਾਲ ਫੈਸਲਾ ਨਹੀਂ ਸੁਣਾ ਸਕੀ ਹੈ। 24 ਸਾਲ ਦੀ Cordingley ਅਕਤੂਬਰ 2018 ’ਚ ਕੁਈਨਜ਼ਲੈਂਡ ਦੇ Wangetti Beach ’ਤੇ ਆਪਣੇ ਕੁੱਤੇ ਨਾਲ ਸੈਰ ਕਰਨ ਗਈ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਉਸੇ ਬੀਚ ’ਤੇ ਅੱਧ-ਪਚੱਧੀ ਦਫ਼ਨਾਈ ਹਾਲਤ ’ਚ ਮਿਲੀ ਸੀ।

ਸਰਕਾਰੀ ਵਕੀਲ ਨੇ ਕਿਹਾ ਸੀ ਕਿ Cordingley ਦੀ ਮੌਤ ਦੇ ਸਮੇਂ ਦੇ ਹਾਲਾਤ ਨੂੰ ਵੇਖਦਿਆਂ ਸਾਬਕਾ ਨਰਸ ਰਾਜਵਿੰਦਰ ਸਿੰਘ ਹੀ ਮੁੱਖ ਦੋਸ਼ੀ ਲਗਦਾ ਹੈ। ਪਰ ਰਾਜਵਿੰਦਰ ਸਿੰਘ ਨੇ ਆਪਣੇ ਬੇਕਸੂਰ ਹੋਣ ਦੀ ਗੱਲ ਕਹੀ ਸੀ ਅਤੇ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਇਸ ਮਾਮਲੇ ’ਚ ਹੋਰ ਵੀ ਸ਼ੱਕੀ ਹਨ।

ਇਹ ਵੀ ਪੜ੍ਹੋ : ਕੀ ਪੁਲਿਸ ਨੇ Toyah Cordingley ਦੇ ਸਾਰੇ ਸੰਭਾਵਿਤ ਕਾਤਲਾਂ ਦੀ ਉਸੇ ਜੋਸ਼ ਨਾਲ ਜਾਂਚ ਕੀਤੀ ਜਿਸ ਤਰ੍ਹਾਂ ਰਾਜਵਿੰਦਰ ਸਿੰਘ ਦੀ ਕੀਤੀ ਸੀ? : ਵਕੀਲ – Sea7 Australia

ਜਸਟਿਸ ਜੇਮਜ਼ ਹੈਨਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਧੇ ਗਵਾਹਾਂ ਦੀ ਗੈਰ-ਹਾਜ਼ਰੀ ਲਈ ਹਾਲਾਤ ਅਨੁਸਾਰ ਸਬੂਤਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਲੰਬੇ ਮੁਕੱਦਮੇ ਤੋਂ ਬਾਅਦ ਜੂਰੀ ਮੈਂਬਰਾਂ ਨੇ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਵਿਚਾਰ ਵਟਾਂਦਰੇ ਕੀਤੇ ਪਰ ਸਹਿਮਤੀ ਤੱਕ ਪਹੁੰਚਣ ਵਿੱਚ ਅਸਫਲ ਰਹੇ। ਨਤੀਜੇ ਵਜੋਂ, ਜਿਊਰੀ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ, ਜਿਸ ਨਾਲ ਕੇਸ ਅਣਸੁਲਝਿਆ ਰਹਿ ਗਿਆ। ਜਸਟਿਸ ਹੈਨਰੀ ਨੇ ਮਾਮਲੇ ਦੀ ਸੁਣਵਾਈ ਅਗਲੇ ਬੁੱਧਵਾਰ ਨੂੰ ਮੁਲਤਵੀ ਕਰ ਦਿੱਤੀ ਤਾਂ ਜੋ ਮੁੜ ਸੁਣਵਾਈ ਦੀ ਤਰੀਕ ਤੈਅ ਕੀਤੀ ਜਾ ਸਕੇ ਅਤੇ ਧਿਰਾਂ ਨੂੰ ਆਪਣੀਆਂ ਉਪਲਬਧ ਤਾਰੀਖਾਂ ਬਾਰੇ ਅਦਾਲਤ ਨੂੰ ਸੂਚਿਤ ਕਰਨ ਲਈ ਹਫਤੇ ਦੇ ਅੰਤ ਤੱਕ ਦਾ ਸਮਾਂ ਦਿੱਤਾ ਗਿਆ।

ਇਹ ਵੀ ਪੜ੍ਹੋ : Toyah Cordingley ਦੇ ਕਤਲ ਕੇਸ ’ਚ ਰਾਜਵਿੰਦਰ ਸਿੰਘ ਦੇ ਪਰਿਵਾਰ ਨੇ ਦਿੱਤੀ ਗਵਾਹੀ, ਪਤਨੀ ਨੇ ਛੇ ਸਾਲ ਬਾਅਦ ਵੇਖਿਆ ਚਿਹਰਾ – Sea7 Australia