ਕੀ ਪੁਲਿਸ ਨੇ Toyah Cordingley ਦੇ ਸਾਰੇ ਸੰਭਾਵਿਤ ਕਾਤਲਾਂ ਦੀ ਉਸੇ ਜੋਸ਼ ਨਾਲ ਜਾਂਚ ਕੀਤੀ ਜਿਸ ਤਰ੍ਹਾਂ ਰਾਜਵਿੰਦਰ ਸਿੰਘ ਦੀ ਕੀਤੀ ਸੀ? : ਵਕੀਲ

ਮੈਲਬਰਨ : ਕੁਈਨਜ਼ਲੈਂਡ ਦੇ Cairns ਵਾਸੀ Toyah Cordingley ਦੇ ਕਤਲ ਕੇਸ ਦੀ ਚਲ ਰਹੀ ਸੁਣਵਾਈ ਦੌਰਾਨ ਰਾਜਵਿੰਦਰ ਸਿੰਘ ਵਕੀਲਾਂ ਨੇ ਸਵਾਲ ਕੀਤਾ ਹੈ ਕਿ ਕੀ ਪੁਲਿਸ ਨੇ Toyah ਦੇ ਸਾਰੇ ਸੰਭਾਵਿਤ ਕਾਤਲਾਂ ਦੀ ਉਸੇ ਜੋਸ਼ ਨਾਲ ਜਾਂਚ ਕੀਤੀ ਜਿਸ ਤਰ੍ਹਾਂ ਰਾਜਵਿੰਦਰ ਸਿੰਘ ਦੀ ਕੀਤੀ ਸੀ।

ਬਚਾਅ ਪੱਖ ਦੇ ਬੈਰਿਸਟਰ Andrew Edwards ਨੇ ਜਿਊਰੀ ਨੂੰ ਅਪੀਲ ਕੀਤੀ ਕਿ ਉਹ ‘ਰੇਤ ਦੇ ਟਿੱਬਿਆਂ ਤੋਂ ਲੁਕ ਕੇ ਔਰਤਾਂ ਨੂੰ ਦੇਖ ਰਹੇ ਇਕ ਵਿਅਕਤੀ’, ਇਕ ਲਾਵਾਰਸ ਰਹੱਸਮਈ ਕਾਰ, ਇਕ ਵਿਅਕਤੀ ਜਿਸ ਨੇ ਵਾਰ-ਵਾਰ ਪੁਲਿਸ ਨੂੰ ਝੂਠ ਬੋਲਿਆ ਅਤੇ Toyah ਦੇ ਆਪਣੇ ਬੁਆਏਫ੍ਰੈਂਡ ਬਾਰੇ ਸਬੂਤਾਂ ਦੀ ਵੀ ਨੇੜਿਓਂ ਜਾਂਚ ਕਰੇ।

ਪੇਸ਼ੇ ਤੋਂ ਇੱਕ ਨਰਸ ਰਾਜਵਿੰਦਰ ਸਿੰਘ ਨੇ 21 ਅਕਤੂਬਰ, 2018 ਨੂੰ ਵੈਂਗੇਟੀ ਬੀਚ ’ਤੇ Toyah ਦੀ ਹੱਤਿਆ ਦੇ ਮਾਮਲੇ ’ਚ ਮੁੱਖ ਮੁਲਜ਼ਮ ਹੈ, ਪਰ ਉਸ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਨੂੰ ਭਾਰਤ ਵਿਚ ਮੀਡੀਆ ਰਿਪੋਰਟਾਂ ਰਾਹੀਂ ਹੀ ਪਤਾ ਲੱਗਿਆ ਕਿ ਉਹ ਆਸਟ੍ਰੇਲੀਆ ਵਿਚ ਕਤਲ ਦੇ ਦੋਸ਼ ਵਿਚ ਲੋੜੀਂਦਾ ਹੈ ਅਤੇ ਉਸ ਨੇ ਇਕ ਗੁਪਤ ਅਧਿਕਾਰੀ ਨੂੰ ਦੱਸਿਆ ਕਿ ਉਸ ਨੇ Toyah ਦੇ ਕਤਲ ਨੂੰ ਦੇਖਿਆ ਅਤੇ ਭੱਜ ਗਿਆ ਕਿਉਂਕਿ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਵੀ ਮਾਰ ਦੇਣਗੇ। ਕੋਰਡਿੰਗਲੇ ਦੇ ਕਤਲ ਤੋਂ ਬਾਅਦ ਆਪਣੀ ਪਤਨੀ ਜਾਂ ਬੱਚਿਆਂ ਨੂੰ ਦੱਸੇ ਬਿਨਾਂ ਅਚਾਨਕ ਭਾਰਤ ਚਲਾ ਗਿਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਦੀ ਪਤਨੀ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਸੀ।

ਰਾਜਵਿੰਦਰ ਦੇ ਵਕੀਲ ਨੇ ਕਿਹਾ ਕਿ ਤਕਨੀਕੀ ਤੌਰ ’ਤੇ ਰਾਜਵਿੰਦਰ ਸਿੰਘ ਜਾਂ ਹੋਰ ਕੋਈ ਵੀ ਉਸ ਦਿਨ ਉਸ ਸਮੁੰਦਰੀ ਕੰਢੇ ’ਤੇ ਕੁੜੀ ਦਾ ਕਤਲ ਕਰ ਸਕਦਾ ਸੀ। ਐਡਵਰਡਜ਼ ਨੇ ਕਿਹਾ ਕਿ ਹੋਰ ਸੰਭਾਵਿਤ ਕਾਤਲਾਂ ਵੱਲ ਇਸ਼ਾਰਾ ਕਰਨ ਵਾਲੇ ‘ਨਿਸ਼ਚਤ ਤੌਰ’ ’ਤੇ ਸਬੂਤ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਰਾਜਵਿੰਦਰ ਸਿੰਘ ਦੀ ਜਾਂਚ ’ਚ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਹੋਰ ਸੰਭਾਵਿਤ ਸ਼ੱਕੀਆਂ ਨਾਲ ਵੀ ਅਜਿਹਾ ਹੀ ਜੋਸ਼ ਦਿਖਾਇਆ? ਇਸ ਤੋਂ ਪਹਿਲਾਂ ਪੁਲਿਸ ਨੇ ਅਦਾਲਤ ਨੂੰ ਦਸਿਆ ਸੀ ਕਿ ਟੋਯਾ ਦੀ ਲਾਸ਼ ਕੋਲੋਂ ਮਿਲੇ ਡੰਡੇ ’ਤੇ ਰਾਜਵਿੰਦਰ ਸਿੰਘ ਦਾ ਡੀ.ਐਨ.ਏ. ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਦੀ ਕਾਰ ਦੇ ਟਾਇਰਾਂ ਦੇ ਵਿਸ਼ੇਸ਼ ਨਿਸ਼ਾਨ ਵੀ ਉਸ ਦਿਨ ਬੀਚ ’ਤੇ ਸਨ ਜਿੱਥੇ Toyah ਦੀ ਲਾਸ਼ ਮਿਲੀ ਸੀ। ਅਦਾਲਤ ਨੂੰ ਦਸਿਆ ਗਿਆ ਕਿ Toyah ਦਾ ਕਤਲ ਗਲ ਵੱਢ ਕੇ ਕੀਤਾ ਗਿਆ ਸੀ ਅਤੇ ਜਦੋਂ ਉਸ ਨੂੰ ਰੇਤ ’ਚ ਦਬਾਇਆ ਗਿਆ ਤਾਂ ਉਹ ਬੇਹੋਸ਼ ਸੀ ਪਰ ਸ਼ਾਇਦ ਉਸ ਸਮੇਂ ਤਕ ਜ਼ਿੰਦਾ ਹੀ ਸੀ।

ਵਕੀਲ ਨੇ ਜਿਊਰੀ ਨੂੰ Toyah ਦੇ ਬੁਆਏਫ੍ਰੈਂਡ, Marco Heidenreich ਦੇ ਸਬੂਤਾਂ ਵੱਲ ਧਿਆਨ ਦੇਣ ਲਈ ਕਿਹਾ। ਵੀਰਵਾਰ ਨੂੰ ਸੁਣਵਾਈ ਦੌਰਾਨ ਗਵਾਹੀ ਦਿੰਦੇ ਹੋਏ Heidenreich ਨੇ ਅਦਾਲਤ ਨੂੰ ਦਸਿਆ ਕਿ ਉਸ ਦੇ Toyah ਨਾਲ ਰਿਸ਼ਤੇ ਉਨ੍ਹਾਂ ਦਿਨਾਂ ’ਚ ਚੰਗੇ ਨਹੀਂ ਸਨ ਅਤੇ Toyah ਉਸ ਤੋਂ ਨਾਰਾਜ਼ ਸੀ, ਪਰ ਉਸ ਨੇ ਪਹਿਲਾਂ ਪੁਲਿਸ ਨੂੰ ਇਸ ਬਾਰੇ ਝੂਠ ਬੋਲਿਆ ਸੀ। ਕੇਸ ਦੀ ਸੁਣਵਾਈ ਜਾਰੀ ਹੈ।