NSW ’ਚ ਟਰੱਕ ਹਾਦਸੇ ਕਾਰਨ ਤਰਜੀਤ ਸਿੰਘ ਦੀ ਮੌਤ

ਮੈਲਬਰਨ : ਆਸਟ੍ਰੇਲੀਆ ’ਚ ਟਰੱਕ ਡਰਾਈਵਰ ਵੱਜੋਂ ਕੰਮ ਕਰਨ ਵਾਲੇ ਤਰਜੀਤ ਸਿੰਘ ਦੀ Bega NSW ’ਚ ਇੱਕ ਭਿਆਨਕ ਸੜਕੀ ਹਾਦਸੇ ਕਾਰਨ ਮੌਤ ਹੋ ਗਈ ਹੈ। ਉਹ ਸਿਰਫ਼ 30 ਸਾਲਾਂ ਦਾ ਸੀ। ਹਾਦਸਾ 14 ਮਾਰਚ ਨੂੰ ਤੜਕੇ 4 ਵਜੇ ਵਾਪਰਿਆ ਸੀ। ਹਾਦਸੇ ’ਚ ਕੋਈ ਹੋਰ ਗੱਡੀ ਸ਼ਾਮਲ ਨਹੀਂ ਸੀ। ਪੁਲਿਸ ਅਤੇ ਐਂਬੂਲੈਂਸ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਤਰਜੀਤ ਸਿੰਘ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਭਾਈਚਾਰੇ ਨੇ ਉਸ ਨੂੰ ਮਿਹਨਕਸ਼ ਅਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲਾ ਦਸਿਆ ਹੈ। ਆਸਟ੍ਰੇਲੀਆ ’ਚ ਉਸ ਦੇ ਦੋਸਤਾਂ ਨੇ ਉਸ ਦੀ ਲਾਸ਼ ਭਾਰਤ ਭੇਜਣ ਅਤੇ ਪਰਿਵਾਰ ਦੀ ਮਦਦ ਲਈ ਇੱਕ ਫ਼ੰਡਰੇਜ਼ਰ ਸ਼ੁਰੂ ਕੀਤਾ ਹੈ।

Fundraiser by Sher Singh : Supporting Tarjeet’s Family After Tragic Death