Toyah Cordingley ਕਤਲ ਕੇਸ : ਰਾਜਵਿੰਦਰ ਸਿੰਘ ਨੇ ਖ਼ੁਦ ਨੂੰ ਬੇਕਸੂਰ ਦਸਿਆ, 400 ਤੋਂ ਵੱਧ ਗਵਾਹ ਸ਼ਾਮਲ ਹੋਣ ਦੀ ਸੰਭਾਵਨਾ

ਮੈਲਬਰਨ : 40 ਸਾਲ ਦੇ ਰਾਜਵਿੰਦਰ ਸਿੰਘ ਨੂੰ ਅੱਜ Cairns ’ਚ ਸੁਪਰੀਮ ਕੋਰਟ ਅੰਦਰ 24 ਸਾਲ ਦੀ Toyah Cordingley ਦੇ ਕਤਲ ਕੇਸ ’ਚ ਪੇਸ਼ ਕੀਤਾ ਗਿਆ। Toyah 21 ਅਕਤੂਬਰ 2018 ਨੂੰ Cairns ਦੇ Wangetti Beach ’ਤੇ ਮ੍ਰਿਤਕ ਮਿਲੀ ਸੀ। ਰਾਜਵਿੰਦਰ ਸਿੰਘ ਨੇ ਕਤਲ ਦੇ ਮਾਮਲੇ ’ਚ ਬੇਕਸੂਰ ਹੋਣ ਦੀ ਗੱਲ ਕਹੀ ਹੈ।

ਮੰਗਲਵਾਰ ਨੂੰ ਜੂਰੀ ਮੈਂਬਰਾਂ ਨੂੰ 460 ਤੋਂ ਵੱਧ ਸੰਭਾਵਿਤ ਗਵਾਹਾਂ ਦੀ ਸੂਚੀ ਦਿਖਾਈ ਗਈ, ਜਿਨ੍ਹਾਂ ਨੂੰ ਗਵਾਹੀ ਦੇਣ ਲਈ ਬੁਲਾਇਆ ਜਾ ਸਕਦਾ ਹੈ। ਗਵਾਹਾਂ ਦੀ ਸੂਚੀ ਵਿੱਚ Toyah ਦੇ ਮਾਤਾ-ਪਿਤਾ Vanessa Gardiner ਅਤੇ Troy Cordingley, ਉਸ ਦੇ ਭੈਣ-ਭਰਾ Leynah ਅਤੇ Jack ਅਤੇ ਬੁਆਏਫ੍ਰੈਂਡ Marco Heidenreich ਸ਼ਾਮਲ ਸਨ। ਰਾਜਵਿੰਦਰ ਸਿੰਘ ਦੀ ਭੈਣ ਬਲਵਿੰਦਰ ਕੌਰ ਵੀ ਇਸ ਸੂਚੀ ਵਿੱਚ ਸ਼ਾਮਲ ਸੀ।

ਇਹ ਵੀ ਪੜ੍ਹੋ : Toyah Cordingley ਦੇ ਕਤਲ ਕੇਸ ’ਚ ਰਾਜਵਿੰਦਰ ਸਿੰਘ ਵਿਰੁਧ ਟਰਾਇਲ ਅੱਜ ਤੋਂ ਹੋਵੇਗਾ ਸ਼ੁਰੂ – Sea7 Australia

ਜਿਊਰੀ ਨੂੰ ਦੱਸਿਆ ਗਿਆ ਕਿ ਮੁਕੱਦਮੇ ਦੌਰਾਨ ਉਨ੍ਹਾਂ ਨੂੰ Cairns ਤੋਂ ਲਗਭਗ 40 ਮਿੰਟ ਉੱਤਰ ਵਿਚ Wangetti Beach ਦੇ ਦੌਰੇ ਲਈ ਲਿਜਾਇਆ ਜਾਵੇਗਾ। ਰਾਜਵਿੰਦਰ ਸਿੰਘ ਦੇ ਬੈਰਿਸਟਰ Angus Edwards KC ਨੇ ਕਿਹਾ ਕਿ ਇਸ ਵਿਚ ਕੁਝ ਕਿਲੋਮੀਟਰ ਦੀ ਪੈਦਲ ਯਾਤਰਾ ਸ਼ਾਮਲ ਹੋਵੇਗੀ। ਅੱਠ ਪੁਰਸ਼ਾਂ ਅਤੇ ਚਾਰ ਔਰਤਾਂ ਨੂੰ ਜਿਊਰੀ ਵਿੱਚ ਬੈਠਣ ਲਈ ਚੁਣਿਆ ਗਿਆ ਹੈ, ਜਿਸ ਵਿੱਚ ਤਿੰਨ ਰਿਜ਼ਰਵ ਜੂਰੀ ਮੈਂਬਰ ਵੀ ਮੁਕੱਦਮੇ ਦੌਰਾਨ ਬੈਠਣਗੇ। ਕ੍ਰਾਊਨ ਪ੍ਰੋਸੀਕਿਊਟਰ Nathan Crane ਨੇ ਅਜੇ ਜਿਊਰੀ ਨੂੰ ਆਪਣਾ ਉਦਘਾਟਨੀ ਭਾਸ਼ਣ ਨਹੀਂ ਦਿੱਤਾ ਹੈ। ਇਹ ਮੁਕੱਦਮਾ ਘੱਟੋ ਘੱਟ ਚਾਰ ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ।