ਮੈਲਬਰਨ : ਨਿਊਜ਼ੀਲੈਂਡ ’ਚ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਕਤਲ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਲ ਦੇ ਜੁਰਮ ’ਚ ਸਜ਼ਾ ਸੁਣਾਈ ਗਈ ਹੈ। Fonterra ਦੇ ਮੈਨੇਜਰ ਹਿੰਮਤਜੀਤ ‘ਜਿੰਮੀ’ ਕਾਹਲੋਂ (42) ਨੂੰ ਕਤਲ ਅਤੇ ਸਪਲਾਈ ਲਈ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ ’ਚ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਹਲੋਂ ਨੇ ਇਕ ਨੌਜਵਾਨ ਕਰਮਚਾਰੀ Aiden Sagala (21) ਨੂੰ ਭਾਰਤ ਤੋਂ ਆਯਾਤ ਕੀਤੀ ਬੀਅਰ ਦੀ ਇਕ ਸਲੈਬ ਦਿੱਤੀ, ਜਿਸ ਵਿਚ ਤਰਲ ਮੈਥਾਮਫੇਟਾਮਾਈਨ ਦੀ ਮਾਰੂ ਖੁਰਾਕ ਸੀ, ਜਿਸ ਕਾਰਨ Sagala ਦੀ ਮਾਰਚ 2023 ’ਚ ਮੌਤ ਹੋ ਗਈ।
ਇਸ ਤੋਂ ਇਲਾਵਾ ਇਕ ਹੋਰ ਸਹਿ-ਦੋਸ਼ੀ, ਜਿਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ,ਨੂੰ ਵੀ ਮੈਥ ਇੰਪੋਰਟ ਕਰਨ, ਸਪਲਾਈ ਲਈ ਮੈਥ ਰੱਖਣ ਅਤੇ ਸਪਲਾਈ ਲਈ ਕੋਕੀਨ ਰੱਖਣ ਸਮੇਤ ਦੋਸ਼ਾਂ ਲਈ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਹ ਨੂੰ ਇੱਕ ਮਸ਼ਹੂਰ ਕਾਰੋਬਾਰੀ ਦੱਸਿਆ ਜਾ ਰਿਹਾ ਹੈ।
ਕਾਹਲੋਂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਆਕਲੈਂਡ ਦੀ ਹਾਈ ਕੋਰਟ ਵਿੱਚ ਜੂਰੀ ਮੈਂਬਰਾਂ ਨੇ ਦੋਸ਼ੀ ਪਾਇਆ ਸੀ। ਜਸਟਿਸ Kiri Tahana ਨੇ ਸਵੀਕਾਰ ਕੀਤਾ ਕਿ ਕਾਹਲੋਂ ਮੈਥ ਦੀ ਤਸਕਰੀ ਵਿੱਚ ਸ਼ਾਮਲ ਸੀ ਜਿਸ ਨੇ ਸਪਲਾਈ ਲਈ 628 ਕਿਲੋਗ੍ਰਾਮ ਤੋਂ 741 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀ ਇੰਪੋਰਟ ਕੀਤੀ ਸੀ।