ਮੈਲਬਰਨ : ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਸੈਨੇਟ ਦੀਆਂ ਕੁਝ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਤਿੰਨ ਨਵੇਂ ਆਜ਼ਾਦ ਸੈਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਨਵੇਂ ਸੈਨੇਟਰਾਂ ’ਚ BC ਤੋਂ ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਵੀ ਸ਼ਾਮਲ ਹਨ। Martine Hebert ਨੂੰ Quebec ਅਤੇ Todd Lewis ਨੂੰ Saskatchewan ਲਈ ਨਿਯੁਕਤ ਕੀਤਾ ਹੈ।
ਢਿੱਲੋਂ ਨੇ 2019 ਤੋਂ BC ਦੀ ਗੈਂਗ ਵਿਰੋਧੀ ਏਜੰਸੀ ਨਾਲ ਕੰਮ ਕੀਤਾ ਹੈ ਅਤੇ 1991 ਵਿੱਚ, ਦਸਤਾਰ ਪਹਿਨਣ ਵਾਲੇ ਪਹਿਲੇ RCMP ਅਧਿਕਾਰੀ ਬਣੇ, ਜਿਸ ਨਾਲ ਸਿੱਖਾਂ ਲਈ ਕੈਨੇਡਾ ਦੀ ਨੈਸ਼ਨਲ ਪੁਲਿਸ ’ਚ ਸੇਵਾ ਕਰਨ ਦਾ ਰਾਹ ਪੱਧਰਾ ਹੋਇਆ। Hebert ਇੱਕ ਅਰਥਸ਼ਾਸਤਰੀ ਅਤੇ Quebec ਦੇ ਸਾਬਕਾ ਡਿਪਲੋਮੈਟ ਹਨ, ਅਤੇ Lewis ਇੱਕ ਚੌਥੀ ਪੀੜ੍ਹੀ ਦੇ ਕਿਸਾਨ ਅਤੇ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ ਦੇ ਉਪ-ਪ੍ਰਧਾਨ ਹਨ।