ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਵਿਰੁਧ ਟੈਰਿਫ਼ ਲਗਾਏ ਜਾਣ ਮਗਰੋਂ ਚੀਨ ਨੇ ਵੀ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਰਿਫ ਲਗਾ ਕੇ ਜਵਾਬੀ ਦਿਤਾ ਹੈ। ਚੀਨ ਦੇ ਕਾਮਰਸ ਮੰਤਰਾਲੇ ਨੇ ਕੋਲਾ ਅਤੇ ਤਰਲ ਕੁਦਰਤੀ ਗੈਸ (LNG) ਉਤਪਾਦਾਂ ’ਤੇ 15 ਪ੍ਰਤੀਸ਼ਤ ਅਤੇ ਕੱਚੇ ਤੇਲ, ਖੇਤੀਬਾੜੀ ਮਸ਼ੀਨਰੀ ਅਤੇ ਵੱਡੀਆਂ ਕਾਰਾਂ ’ਤੇ 10 ਪ੍ਰਤੀਸ਼ਤ ਟੈਰਿਫ ਦਾ ਐਲਾਨ ਕੀਤਾ ਹੈ।
ਹਾਲਾਂਕਿ ਟੈਰਿਫ ਆਸਟ੍ਰੇਲੀਆ ਦੇ ਐਕਸਪੋਰਟਰਾਂ ਨੂੰ ਲਾਭ ਪਹੁੰਚਾ ਸਕਦੇ ਹਨ। 2022 ਵਿੱਚ, ਆਸਟ੍ਰੇਲੀਆ ਨੇ ਚੀਨ ਨੂੰ 2 ਬਿਲੀਅਨ ਡਾਲਰ ਦਾ ਕੱਚਾ ਪੈਟਰੋਲੀਅਮ ਅਤੇ 22 ਬਿਲੀਅਨ ਡਾਲਰ ਦਾ LNG ਨਿਰਯਾਤ ਕੀਤਾ ਸੀ। ਪਿਛਲੇ ਸਾਲ ਚੀਨ ਕੋਲੇ ਦਾ ਸਭ ਤੋਂ ਵੱਡਾ ਗਾਹਕ ਬਣ ਗਿਆ ਸੀ।
ਇਸ ਤੋਂ ਪਹਿਲਾਂ ਟਰੰਪ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਕੈਨੇਡਾ ਅਤੇ ਮੈਕਸੀਕੋ ਦੇ ਨੇਤਾਵਾਂ ਨਾਲ ਫ਼ੋਨ ’ਤੇ ਗੱਲਬਾਤ ਮਗਰੋਂ ਉਨ੍ਹਾਂ ’ਤੇ ਟੈਰਿਫ ਇਕ ਮਹੀਨੇ ਲਈ ਮੁਲਤਵੀ ਕਰ ਦਿਤਾ ਹੈ। ਪਰ ਉਨ੍ਹਾਂ ਨੇ ਚੀਨ ’ਤੇ 10 ਫੀਸਦੀ ਟੈਰਿਫ ਨੂੰ ਨਹੀਂ ਰੋਕਿਆ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਟੈਰਿਫ ਚੀਨ ਤੋਂ ਹਰ ਇੰਪੋਰਟ ’ਤੇ ਲਗੇਗਾ।