ਅਮਰੀਕਾ ’ਚ ਜੰਮੇ ਬਗ਼ੈਰ ਦਸਤਾਵੇਜ਼ਾਂ ਤੋਂ immigrants ਦੇ ਬੱਚਿਆਂ ਨੂੰ ਹੁਣ ਨਹੀਂ ਮਿਲੇਗੀ ਸਿੱਧੀ ਨਾਗਰਿਕਤਾ, ਜਾਣੋ ਟਰੰਪ ਨੇ ਪਹਿਲੇ ਹੀ ਦਿਨ ਕਿਹੜੇ ਹੁਕਮਾਂ ’ਤੇ ਕੀਤੇ ਹਸਤਾਖ਼ਰ

ਮੈਲਬਰਨ : ਆਪਣੇ ਕਾਰਜਕਾਲ ਦੇ ਪਹਿਲੇ ਦਿਨ, ਡੋਨਾਲਡ ਟਰੰਪ ਨੇ ਅਮਰੀਕਾ ’ਚ ਕਈ executive orders ’ਤੇ ਦਸਤਖਤ ਕੀਤੇ ਅਤੇ ਐਲਾਨ ਕੀਤਾ ਕਿ ‘ਅਮਰੀਕਾ ਦਾ ਸੁਨਹਿਰੀ ਯੁੱਗ ਹੁਣੇ ਸ਼ੁਰੂ ਹੁੰਦਾ ਹੈ’। ਉਨ੍ਹਾਂ ਨੇ ਬਾਈਡੇਨ ਦੇ ਸਮੇਂ ਦੀਆਂ ਕਈ ਕਾਰਵਾਈਆਂ ਨੂੰ ਰੱਦ ਕਰ ਦਿੱਤਾ, ਅਮਰੀਕਾ ’ਚ ਤੇਲ ਉਤਪਾਦਨ ਦਾ ਵਿਸਥਾਰ ਕੀਤਾ, 6 ਜਨਵਰੀ ਦੇ ਦੰਗਾਕਾਰੀਆਂ ਨੂੰ ਮੁਆਫ ਕਰ ਦਿੱਤਾ, ਕਈ ਟੈਰਿਫ ਲਗਾਏ ਅਤੇ ਦੱਖਣੀ ਸਰਹੱਦ ’ਤੇ ਪ੍ਰਵਾਸ ਨੂੰ ਬੰਦ ਕਰ ਦਿੱਤਾ। Executive orders ਅਮਰੀਕੀ ਰਾਸ਼ਟਰਪਤੀ ਵੱਲੋਂ ਕਾਂਗਰਸ ਤੋਂ ਬਿਨਾਂ ਸੰਘੀ ਸਰਕਾਰ ਦੇ ਕੰਮਕਾਜ ਦਾ ਪ੍ਰਬੰਧਨ ਕਰਨ ਦੇ ਹੁਕਮ ਹੁੰਦੇ ਹਨ, ਪਰ ਇਨ੍ਹਾਂ ਦੀਆਂ ਵੀ ਕੁੱਝ ਸੀਮਾਵਾਂ ਹੁੰਦੀਆਂ ਹਨ।

ਅੱਜ ਦਸਤਖਤ ਕੀਤੇ ਟਰੰਪ ਦੇ ਹੁਕਮਾਂ ’ਚ ਪ੍ਰਮੁੱਖ ਹਨ :

  • ਬਾਈਡੇਨ ਦੇ ਸਮੇਂ ਦੀਆਂ 78 ਨੀਤੀਆਂ ਨੂੰ ਰੱਦ ਕੀਤਾ।
  • ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ।
  • ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਦਫ਼ਤਰ ਪਹੁੰਚਣ ਦੇ ਹੁਕਮ ਦਿੱਤੇ। ਯਾਨੀਕਿ ‘ਵਰਕ ਫ਼ਰਾਮ ਹੋਮ’ ਬੰਦ।
  • ਮਹਿੰਗਾਈ ਘਟਾਉਣ ਲਈ ਯਤਨ ਕੀਤੇ।
  • 6 ਜਨਵਰੀ ਦੇ ਲਗਭਗ ਸਾਰੇ ਦੰਗਾਕਾਰੀਆਂ ਨੂੰ ਮੁਆਫ ਕਰ ਦਿੱਤਾ।
  • TiTok ਦੇ ਆਪਰੇਸ਼ਨ ਨੂੰ 90 ਦਿਨਾਂ ਲਈ ਵਧਾ ਦਿੱਤਾ ਗਿਆ ਹੈ।
  • ਗੈਰ-ਦਸਤਾਵੇਜ਼ੀ immigrants ਦੇ ਬੱਚਿਆਂ ਲਈ ਸਿੱਧੀ ਜਨਮ-ਅਧਿਕਾਰ ਨਾਗਰਿਕਤਾ ਨੂੰ ਖਤਮ ਕਰ ਦਿੱਤਾ ਗਿਆ।
  • ਮੌਤ ਦੀ ਸਜ਼ਾ ਦੇ ਹੁਕਮ ’ਤੇ ਦਸਤਖਤ ਕੀਤੇ।
  • ਵਿਸ਼ਵ ਸਿਹਤ ਸੰਗਠਨ (WHO) ਤੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
  • ਸੰਘੀ ਸੰਚਾਰ ਵਿੱਚ ਸਿਰਫ ਦੋ ਲਿੰਗਾਂ ਨੂੰ ਮਾਨਤਾ ਦਿੱਤੀ।
  • ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਅਤੇ ਮਾਊਂਟ ਡੇਨਾਲੀ ਦਾ ਨਾਮ ਬਦਲ ਕੇ ਮਾਊਂਟ ਮੈਕਕਿਨਲੇ ਕਰ ਦਿੱਤਾ ਗਿਆ।