ਮੈਲਬਰਨ : ਅੱਜ ਪਏ ਮੀਂਹ ਦੀ ਬਦੌਲਤ ਵਿਕਟੋਰੀਆ ਦੇ Grampians/Gariwerd National Park ’ਚ ਲੱਗੀ ਅੱਗ ’ਤੇ 21 ਦਿਨਾਂ ਬਾਅਦ ਕਾਬੂ ਪਾ ਲਿਆ ਗਿਆ ਹੈ। ਅੱਗ ਨੇ ਚਾਰ ਘਰਾਂ, 40 ਇਮਾਰਤਾਂ ਨੂੰ ਤਬਾਹ ਕਰ ਦਿੱਤਾ ਅਤੇ ਸੈਂਕੜੇ ਜਾਨਵਰਾਂ ਦੀ ਮੌਤ ਹੋ ਗਈ। ਮੀਂਹ ਨਾਲ ਲੋਕਾਂ ਅਤੇ ਫਾਇਰ ਫਾਈਟਰਾਂ ਨੂੰ ਰਾਹਤ ਮਿਲੀ। 21 ਦਿਨਾਂ ਬਾਅਦ ਇਲਾਕੇ ਦੇ ਲੋਕਾਂ ਨੂੰ ਆਪਣੇ ਘਰਾਂ ’ਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। Stawell ’ਚ ਅੱਜ ਸਵੇਰੇ 14 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਗਿਆ ਜਦਕਿ Ballarat ਅਤੇ Ararat ’ਚ 15 ਮਿਲੀਮੀਟਰ ਮੀਂਹ ਪਿਆ।
ਹਾਲਾਂਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ, ਪਰ ਕੁਝ ਇਲਾਕੇ ਅਜੇ ਵੀ ਲੋਕਾਂ ਦੇ ਜਾਣ ਲਈ ਬੰਦ ਹਨ, ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਇਲਾਕੇ ਦੀ ਨਿਗਰਾਨੀ ਅਤੇ ਗਸ਼ਤ ਕਰਨਾ ਜਾਰੀ ਹੈ। ਲੋਕਾਂ ਨੂੰ ਮੀਂਹ ਕਾਰਨ ਰੁੱਖਾਂ ਦੇ ਖਤਰੇ ਤੋਂ ਵੀ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਕਈ ਕਮਜ਼ੋਰ ਰੁੱਖਾਂ ਨੂੰ ਮਸ਼ੀਨਾਂ ਨਾਲ ਡੇਗਿਆ ਜਾ ਰਿਹਾ ਹੈ।