ਮੈਲਬਰਨ : ਵਿਕਟੋਰੀਆ ਦੇ ਟਰੈਜ਼ਰਰ Tim Pallas ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਅਹੁਦਾ ਛੱਡਣ ਸਮੇਂ ਉਨ੍ਹਾਂ ਨੇ ਆਪਣੇ ਸੰਬੋਧਨ ’ਚ ਵਿਕਟੋਰੀਆ ਦੇ ਲੋਕਾਂ ਦੀ ਸੇਵਾ ਕਰਨ ਨੂੰ ‘ਬਹੁਤ ਮਾਣ ਅਤੇ ਸਨਮਾਨ’ ਦੱਸਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਆਰਥਿਕਤਾ ਮਜ਼ਬੂਤ ਹੈ ਅਤੇ ਮੈਨੂੰ ਲੱਗਾ ਕਿ ਅਸਤੀਫ਼ਾ ਦੇਣ ਦਾ ਇਹੀ ਸਹੀ ਸਮਾਂ ਹੈ।
ਖਜ਼ਾਨਚੀ ਵਜੋਂ ਇੱਕ ਦਹਾਕੇ ਤੋਂ ਵੱਧ ਦੀ ਸੇਵਾ ਦੇ ਨਾਲ, Pallas ਸਟੇਟ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਟਰੈਜ਼ਰਰ ਸਨ, ਅਤੇ ਆਪਣੇ ਕਾਰਜਕਾਲ ਦੌਰਾਨ ਮਹੱਤਵਪੂਰਣ ਆਰਥਿਕ ਵਿਕਾਸ ਦੀ ਨਿਗਰਾਨੀ ਕੀਤੀ ਹੈ।
ਪਲਾਸ ਦਾ ਅਸਤੀਫਾ ਸਾਲ ਦੇ ਅੱਧ ’ਚ ਬਜਟ ਅਪਡੇਟ ਜਾਰੀ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ, ਜਿਸ ਵਿਚ 2024-25 ਲਈ 3.6 ਅਰਬ ਡਾਲਰ ਦੇ ਘਾਟੇ ਦਾ ਖੁਲਾਸਾ ਕੀਤਾ ਗਿਆ ਹੈ। ਇਸ ਦੇ ਬਾਵਜੂਦ, ਪ੍ਰੀਮੀਅਰ ਜੈਸਿੰਟਾ ਐਲਨ ਨੇ Pallas ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਵਿਕਟੋਰੀਅਨ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਅਤੇ ਰਿਕਾਰਡ ਪੱਧਰ ’ਤੇ ਉੱਚ ਕਾਰੋਬਾਰੀ ਨਿਵੇਸ਼ ਅਤੇ ਨੌਕਰੀਆਂ ਦੇ ਵਾਧੇ ਨੂੰ ਪ੍ਰਾਪਤ ਕੀਤਾ। ਪੱਲਾਸ ਦੇ ਅਸਤੀਫੇ ਨਾਲ Werribee ਦੀ ਸੀਟ ’ਤੇ ਜ਼ਿਮਨੀ ਚੋਣ ਹੋਵੇਗੀ, ਜਿਸ ਦੀ ਉਹ 2006 ਤੋਂ ਨੁਮਾਇੰਦਗੀ ਕਰ ਰਹੇ ਹਨ।