Coles ਦਾ ਲੋਕਾਂ ਲਈ ਕ੍ਰਿਸਮਸ ਤੋਹਫਾ, ਘਟਾਏ ਚੀਜ਼ਾਂ ਦੇ ਰੇਟ

ਮੈਲਬਰਨ : ਕ੍ਰਿਸਮਸ ਤੋਂ ਪਹਿਲਾਂ ਲੋਕਾਂ ਦੇ ਖ਼ਰਚ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਕੋਸ਼ਿਸ਼ ਵਜੋਂ Coles ਨੇ ਅੱਜ ਕੀਮਤਾਂ ਵਿੱਚ ਕਟੌਤੀ ਦੇ ਇੱਕ ਹੋਰ ਦੌਰ ਦਾ ਐਲਾਨ ਕੀਤਾ। ਦਿੱਗਜ ਸੁਪਰਮਾਰਕੀਟ ਕੰਪਨੀ ਦਾ ਕਹਿਣਾ ਹੈ ਕਿ 115 ਪੈਂਟਰੀ ਅਤੇ ਮਨੋਰੰਜਨ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ, ਜਿਸ ਨਾਲ ਪਿਛਲੇ ਮਹੀਨੇ ਤੋਂ ਛੋਟ ਪ੍ਰਾਪਤ ਉਤਪਾਦਾਂ ਦੀ ਕੁੱਲ ਗਿਣਤੀ 550 ਤੋਂ ਵੱਧ ਹੋ ਜਾਵੇਗੀ। ਇਹ ਛੋਟ ਘੱਟੋ-ਘੱਟ ਅਗਲੇ ਤਿੰਨ ਮਹੀਨਿਆਂ ਤਕ ਜਾਰੀ ਰਹੇਗੀ।

ਕੋਲਸ ਦੇ ਮੁੱਖ ਵਪਾਰਕ ਅਧਿਕਾਰੀ ਅੰਨਾ ਕ੍ਰਾਫਟ ਨੇ ਕਿਹਾ ਕਿ ਜਿਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਘਟੀਆਂ ਹਨ ਉਨ੍ਹਾਂ ’ਚ ਸਟੋਰ ਅਤੇ ਆਨਲਾਈਨ ਵੇਚੇ ਜਾਂਦੇ ਪ੍ਰਸਿੱਧ ਮੀਟ, ਸਨੈਕਸ, ਪੀਣ ਵਾਲੇ ਪਦਾਰਥ ਅਤੇ ਘਰੇਲੂ ਮਨੋਰੰਜਨ ਕਰਨ ਵਾਲਿਆਂ ਲਈ ਹੋਰ ਮਨਪਸੰਦ ਚੀਜ਼ਾਂ ਸ਼ਾਮਲ ਹਨ।

Coles ਦਾ ਕਹਿਣਾ ਹੈ ਕਿ ਇਹ ਕਦਮ ਉਸ ਖੋਜ ਤੋਂ ਪੈਦਾ ਹੋਇਆ ਹੈ ਜੋ ਦਿਖਾਉਂਦਾ ਹੈ ਕਿ ਲਗਭਗ ਇਕ ਚੌਥਾਈ ਗਾਹਕ ਇਸ ਕ੍ਰਿਸਮਸ ’ਤੇ ਘਰ ਵਿਚ ਵਧੇਰੇ ਖਾਣਾ ਪਕਾਉਣ ਦੀ ਯੋਜਨਾ ਬਣਾ ਰਹੇ ਹਨ, ਅਤੇ ਵਧੇੇਰੇ ਛੋਟ ਵਾਲੇ ਭੋਜਨ ਉਤਪਾਦਾਂ ਦੀ ਮੰਗ ਕਰ ਰਹੇ ਹਨ।