ਮੈਲਬਰਨ : ਮੈਲਬਰਨ ਵਾਸੀ Holly Bowles ਦੀ ਵੀ Laos ’ਚ ਸ਼ੱਕੀ ਮਿਥੇਨੌਲ ਡਰਿੰਕ ਪੀਣ ਤੋਂ ਬਾਅਦ ਥਾਈਲੈਂਡ ਦੇ ਇਕ ਹਸਪਤਾਲ ’ਚ ਮੌਤ ਹੋ ਗਈ। 19 ਸਾਲ ਦੀ Holly Bowles 13 ਨਵੰਬਰ ਨੂੰ ਰਾਤ ਨੂੰ ਸਾਊਥ-ਈਸਟ ਏਸ਼ੀਆ ਦੇ ਦੇਸ਼ Laos ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ Vang Vieng ’ਚ ਮਿਥੇਨੌਲ ਦੀ ਮਿਲਾਵਟ ਵਾਲੀ ਸ਼ਰਾਬ ਪੀਣ ਮਗਰੋਂ ਬਿਮਾਰ ਪੈ ਗਈ ਸੀ ਅਤੇ ਪਿਛਲੇ 9 ਦਿਨਾਂ ਤੋਂ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਸੀ। ਉਸ ਨਾਲ ਛੁੱਟੀਆਂ ਮਨਾਉਣ ਗਈ ਉਸ ਦੀ ਸਹੇਲੀ Bianca Jones ਦੀ ਵੀ ਕਲ ਮੌਤ ਹੋ ਗਈ ਸੀ। ਬੀਮਾਰ ਹੋਣ ਮਗਰੋਂ 19 ਸਾਲ ਦੀਆਂ ਦੋਵੇਂ ਔਰਤਾਂ ਲਾਈਫ ਸਪੋਰਟ ’ਤੇ ਸਨ।
ਇਸ ਘਟਨਾ ਨੇ Laos ਵਿਚ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਜ਼ਹਿਰੀਲੀ ਸ਼ਰਾਬ ਕਾਂਡ ’ਚ ਇਕ ਅਮਰੀਕੀ, ਦੋ ਡੈਨਮਾਰਕ ਅਤੇ ਇਕ ਬ੍ਰਿਟੇਨ ਦੀ ਔਰਤ ਦੀ ਵੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 6 ਹੋ ਗਈ। ਹੁਣ ਤਕ 14 ਹੋਰ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਪੈ ਚੁੱਕੇ ਹਨ। ਆਸਟ੍ਰੇਲੀਆ ਸਰਕਾਰ ਨੇ Laos ਲਈ ਆਪਣੀ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਹੈ, ਯਾਤਰੀਆਂ ਨੂੰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੋਵਾਂ ਔਰਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਫ਼ਰ ਖੁਸ਼ੀ ਦਾ ਸਮਾਂ ਹੋਣਾ ਚਾਹੀਦਾ ਸੀ ਪਰ ਇਸ ਦੀ ਬਜਾਏ ਦੁਖਾਂਤ ਵਿਚ ਖਤਮ ਹੋਇਆ।
ਇਹ ਵੀ ਪੜ੍ਹੋ : ਲਾਓਸ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੈਲਬਰਨ ਵਾਸੀ Bianca Jones ਸਮੇਤ ਪੰਜ ਦੀ ਮੌਤ – Sea7 Australia