ਲਾਓਸ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੈਲਬਰਨ ਵਾਸੀ Bianca Jones ਸਮੇਤ ਪੰਜ ਦੀ ਮੌਤ

ਮੈਲਬਰਨ: ਲਾਓਸ ਦੇ ਇੱਕ ਹੋਟਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਛੇ ਹੋਰ ਜੇਰੇ ਇਲਾਜ ਹਨ। ਮਰਨ ਵਾਲਿਆਂ ਵਿੱਚ ਮੈਲਬਰਨ ਦੀ Bianca Jones ਵੀ ਸ਼ਾਮਿਲ ਹੈ, ਜੋ ਆਪਣੀ ਸਹੇਲੀ Holly Bowles ਨਾਲ ਇੱਥੇ ਘੁੰਮਣ ਆਈ ਸੀ। Holly Bowles  ਅਜੇ ਵੀ ਇਲਾਜ ਅਧੀਨ ਹੈ।

ਪੁਲਿਸ Nana Backpackers ਦੇ ਸਟਾਫ ਤੋਂ ਪੁੱਛ-ਗਿੱਛ ਕਰ ਰਹੀ ਹੈ ਜਿੱਥੇ ਪੀੜਤਾਂ ਨੂੰ ਸ਼ੱਕੀ ਜ਼ਹਿਰੀਲਾ ਮਿਥੇਨੌਲ ਡਰਿੰਕ ਦਿੱਤਾ ਗਿਆ।
ਘਟਨਾ ਵਿੱਚ ਮਰਨ ਵਾਲਾ ਪੰਜਵਾਂ ਵਿਅਕਤੀ ਬ੍ਰਿਟਿਸ਼ ਵਕੀਲ Simone White ਹੈ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ। ਉਸ ਤੋਂ ਇਲਾਵਾ ਇਕ ਅਮਰੀਕੀ ਵਿਅਕਤੀ ਆਏ ਦੋ ਡੈਨਿਸ਼ ਔਰਤਾਂ ਦੀ ਵੀ ਮੌਤ ਹੋ ਗਈ ਹੈ।

ਉਧਰ ਆਸਟ੍ਰੇਲੀਆ ਸਰਕਾਰ ਨੇ ਲਾਓਸ ਵਿੱਚ ਜਾਣ ਵਾਲਿਆਂ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਉਹ ਉਥੇ ਸਪਿਰਿਟ ਅਧਾਰਤ ਡਰਿੰਕ ਨਾ ਪੀਣ।