ਮੈਲਬਰਨ : ਈਸਟ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਤੋਂ ਭਿਆਨਕ ਤੂਫਾਨ ਅਤੇ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਅੱਗ ਲੱਗਣ ਦੇ ਖਤਰੇ ਵਿੱਚ ਵੀ ਵਾਧਾ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ।
ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਅਤੇ ਸਾਊਥ-ਵੈਸਟ ਕੁਈਨਜ਼ਲੈਂਡ ਦੇ ਨੌਰਥ ਅਤੇ ਨੌਰਥ-ਈਸਟ ਹਿੱਸਿਆਂ ਦੇ ਵਸਨੀਕਾਂ ਲਈ ਅੱਜ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਮੱਧ ਆਸਟ੍ਰੇਲੀਆ ਤੋਂ ਗਰਮੀ ਸਮੂਹ ਈਸਟ ਵੱਲ ਫੈਲ ਰਹੀ ਹੈ, ਜਿਸ ਕਾਰਨ NSW ਦੇ ਸ਼ਹਿਰ Newcastle ਦੇ ਉੱਤਰ ਵਿੱਚ, Coffs Harbour ਅਤੇ Byron Bay ਸਮੇਤ ਤੱਟਵਰਤੀ ਖੇਤਰਾਂ ਅਤੇ Tamworth ਤੱਕ ਗੰਭੀਰ ਸਥਿਤੀਆਂ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨੀ ਜੋਨਾਥਨ ਹੋਵੇ ਨੇ ਕਿਹਾ ਕਿ ਤੂਫਾਨ ਨੁਕਸਾਨਦਾਇਕ ਹਵਾਵਾਂ, ਭਾਰੀ ਮੀਂਹ ਅਤੇ ਸੰਭਵ ਤੌਰ ’ਤੇ ਵੱਡੇ ਪੱਧਰ ’ਤੇ ਗੜੇਮਾਰੀ ਕਰ ਸਕਦਾ ਹੈ।
ਇਸ ਦੌਰਾਨ ਕੁਈਨਜ਼ਲੈਂਡ ਦੇ ਵੈਸਟ ਅਤੇ ਸਾਊਥ ਖੇਤਰਾਂ ’ਚ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਹਫਤੇ ਦੇ ਅਖੀਰ ਵਿਚ ਪਾਰਾ 40 ਡਿਗਰੀ ਤਕ ਪਹੁੰਚ ਸਕਦਾ ਹੈ। ਜਦਕਿ ਗਰਮ ਹਵਾ ਦੇ ਈਸਟ ਦਿਸ਼ਾ ਵੱਲ ਵਧਣ ਤੋਂ ਪਹਿਲਾਂ ਕੱਲ੍ਹ ਤੋਂ ਈਸਟ ਸਾਊਥ ਆਸਟ੍ਰੇਲੀਆ ਵਿਚ ਅੱਗ ਦਾ ਖਤਰਾ ਵਧਣ ਦੀ ਸੰਭਾਵਨਾ ਹੈ।