ਮੈਲਬਰਨ : ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ University of Tasmania ਨੇ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ, ਜਿਸ ਦਾ ਲਾਭ ਭਾਰਤੀ ਵਿਦਿਆਰਥੀ ਵੀ ਲੈ ਸਕਦੇ ਹਨ। ਇਸ ਸਕਾਲਰਸ਼ਿਪ ਦਾ ਨਾਮ ‘ਤਸਮਾਨੀਅਨ ਇੰਟਰਨੈਸ਼ਨਲ ਸਕਾਲਰਸ਼ਿਪ’ ਹੈ। ਇਹ ਸਕਾਲਰਸ਼ਿਪ ਜਾਂ ਵਜੀਫ਼ਾ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕਾਲਰਸ਼ਿਪ ਦੇ ਤਹਿਤ ਯੋਗ ਵਿਦਿਆਰਥੀਆਂ ਦੀ ਟਿਊਸ਼ਨ ਫੀਸ 25 ਫ਼ੀਸਦੀ ਮਾਫ਼ ਕਰ ਦਿੱਤੀ ਜਾਵੇਗੀ।
ਬੈਚਲਰ ਆਫ ਮੈਡੀਕਲ ਸਾਇੰਸ ਅਤੇ ਡਾਕਟਰ ਆਫ ਮੈਡੀਸਨ, ਬੈਚਲਰ ਆਫ ਡਿਮੇਂਸ਼ੀਆ ਕੇਅਰ ਅਤੇ ਏ.ਐਮ.ਸੀ. ਸੀਫੇਰਿੰਗ ਕੋਰਸਾਂ ਦੀ ਪੜ੍ਹਾਈ ਕਰਨ ਵਾਲਿਆਂ ਨੂੰ ਛੱਡ ਕੇ ਅੰਡਰਗ੍ਰੈਜੂਏਟ ਡਿਗਰੀਆਂ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਆਪ ਤਸਮਾਨੀਅਨ ਇੰਟਰਨੈਸ਼ਨਲ ਸਕਾਲਰਸ਼ਿਪ ਲਈ ਵਿਚਾਰਿਆ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਵੱਖਰੇ ਤੌਰ ’ਤੇ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।
ਵਿਦਿਆਰਥੀ ਨੂੰ ਆਪਣੀ ਪਸੰਦ ਦਾ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਸਰਵਉੱਚ ਯੋਗਤਾ ਦੇ ਅਧਾਰ ’ਤੇ ਸਕਾਲਰਸ਼ਿਪ ਮਿਲੇਗੀ। ਹਾਲਾਂਕਿ ਜੇਕਰ ਕੋਈ ਵਿਦਿਆਰਥੀ ਆਪਣੇ ਸਮੈਸਟਰ ਨੰਬਰਾਂ ਦੇ ਆਧਾਰ ’ਤੇ ਵੀ ਸਕਾਲਰਸ਼ਿਪ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਯੋਗ ਮੰਨਿਆ ਜਾਵੇਗਾ। ਸਕਾਲਰਸ਼ਿਪ ਤਸਮਾਨੀਆ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ utas.edu.au ’ਤੇ ਜਾ ਕੇ ਆਨਲਾਈਨ ਅਪਲਾਈ ਕੀਤੀ ਜਾ ਸਕਦੀ ਹੈ।