ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਮਾਮਲੇ ’ਚ ਧੀਰੇਨ ਰੰਧਾਵਾ ਨੂੰ ਸੁਣਾਈ ਗਈ ਸਜ਼ਾ, ਜਾਣੋ ਕਿਨ੍ਹਾਂ ਹਾਲਾਤ ’ਚ ਵਾਪਰਿਆ ਸੀ ਹਾਦਸਾ

ਮੈਲਬਰਨ : ‘ਹਿੱਟ ਐਂਡ ਰਨ’ ਮਾਮਲੇ ’ਚ ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ Grant Stevens ਦੇ ਬੇਟੇ Charlie ਦੀ ਮੌਤ ਦਾ ਕਾਰਨ ਬਣਨ ਵਾਲੇ ਧੀਰੇਨ ਸਿੰਘ ਰੰਧਾਵਾ (19) ਨੂੰ ਇਕ ਸਾਲ, ਇਕ ਮਹੀਨੇ ਅਤੇ 7 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰੰਧਾਵਾ ’ਤੇ 10 ਸਾਲ ਲਈ ਡਰਾਈਵਿੰਗ ’ਤੇ ਵੀ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਉਹ ਅਜੇ ਜੇਲ੍ਹ ਨਹੀਂ ਜਾਵੇਗਾ ਕਿਉਂਕਿ ਉਸ ਦੀ ਸਜ਼ਾ ਦੋ ਸਾਲਾਂ ਤਕ ਚੰਗਾ ਸਲੂਕ ਵਿਖਾਉਣ ਦੀ ਸ਼ਰਤ ’ਤੇ ਮੁਅੱਤਲ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਜੇਕਰ ਉਸ ਦਾ ਸਲੂਕ ਠੀਕ ਰਹਿੰਦਾ ਹੈ ਤਾਂ ਉਸ ਨੂੰ ਕਦੇ ਜੇਲ੍ਹ ਨਹੀਂ ਜਾਣਾ ਪਵੇਗਾ।

Charlie Stevens ਦੀ ਆਪਣੇ ਪਿਤਾ ਨਾਲ ਇੱਕ ਪੁਰਾਣੀ ਤਸਵੀਰ।

 

ਅਦਾਲਤ ’ਚ ਪਹਿਲੀ ਵਾਰੀ ਇਹ ਵੀ ਪ੍ਰਗਟਾਵਾ ਕੀਤਾ ਗਿਆ ਕਿ ਹਾਦਸਾ ਕਿਨ੍ਹਾਂ ਹਾਲਾਤ ’ਚ ਵਾਪਰਿਆ ਸੀ। 17 ਨਵੰਬਰ 2023 ਨੂੰ ‘ਸਕੂਲੀਜ਼’ ਜਸ਼ਨ ਮਨਾਉਂਦੇ ਹੋਏ Charlie Stevens (18) ਅਤੇ ਉਸ ਦੇ ਦੋਸਤਾਂ ਨੇ ਰੰਧਾਵਾ ਤੋਂ Victor Harbor ਤਕ ਲਿਫ਼ਟ ਮੰਗੀ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਡੀਮੈਰਿਟ ਪੁਆਇੰਟ ਦਾ ਜੋਖਮ ਨਹੀਂ ਲੈ ਸਕਦਾ।

ਇਸ ਤੋਂ ਬਾਅਦ ਰੰਧਾਵਾ ਨੇ ਜਲਦਬਾਜ਼ੀ ’ਚ ਯੂ-ਟਰਨ ਲੈਣ ਲੱਗੇ ਨੇ Stevens ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ Stevens ਦੇ ਸਿਰ ’ਤੇ ਗੰਭੀਰ ਸੱਟ ਲੱਗੀ ਅਤੇ ਉਹ ਕੋਮਾ ’ਚ ਚਲਾ ਗਿਆ। ਜੱਜ ਨੇ ਕਿਹਾ ਕਿ ਰੰਧਾਵਾ ਨੇ Charlie ਨੂੰ ਕਾਰ ਸਾਹਮਣੇ ਆਉਂਦੇ ਨੂੰ ਵੇਖ ਲਿਆ ਸੀ ਅਤੇ ਗੱਡੀ ਮੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਉਨ੍ਹਾਂ ਕਿਹਾ ਕਿ 2021 ’ਚ ਵਾਪਰੀ ਇੱਕ ਹਮਲੇ ਦੀ ਘਟਨਾ ਕਾਰਨ ਰੰਧਾਵਾ ਨੂੰ ਲੱਗਾ ਸੀ ਕਿ Charlie ਅਤੇ ਉਸ ਦੇ ਦੋਸਤਾਂ ਦਾ ਗਰੁੱਪ ਉਸ ਲਈ ਅਤੇ ਉਸ ਦੀ ਗਰਲਫ਼ਰੈਂਡ ਲਈ ਖ਼ਤਰਾ ਸੀ ਜਿਸ ਕਾਰਨ ਉਸ ਨੇ ਕਾਰਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਬਜਾਏ ਬਚਾ ਕੇ ਲੰਘਣ ਦੀ ਕੋਸ਼ਿਸ਼ ਕੀਤੀ। ਕੁੱਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ। ਰੰਧਾਵਾ ਨੇ ਅਦਾਲਤ ਵਿੱਚ ਸਟੀਵਨਜ਼ ਪਰਿਵਾਰ ਤੋਂ ਮੁਆਫੀ ਮੰਗਦਿਆਂ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਸੀ।

ਇਹ ਵੀ ਪੜ੍ਹੋ : ਧੀਰੇਨ ਸਿੰਘ ਰੰਧਾਵਾ ਕੇਸ ਦੇ ਨਵੇਂ ਵੇਰਵੇ ਸਾਹਮਣੇ ਆਏ, ਅਦਾਲਤ ’ਚ ਪੁਲਿਸ ਕਮਿਸ਼ਨਰ ਅਤੇ ਉਸ ਦੇ ਪਰਿਵਾਰ ਦਾ ਸਾਹਮਣਾ ਕੀਤਾ – Sea7 Australia