ਗਿੰਨੀ ਕੋਚਰ ਨੇ ‘ਵੌਮੈਨ ਇਕਨੌਮਿਕ ਫੋਰਮ ਆਸਟ੍ਰੇਲੀਆ 2024’ ਦਾ ਵਕਾਰੀ ਐਵਾਰਡ ਜਿੱਤ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ

ਮੈਲਬਰਨ : ਗਿੰਨੀ ਕੋਚਰ ਨੇ ‘ਵੌਮੈਨ ਇਕਨੌਮਿਕ ਫੋਰਮ ਆਸਟ੍ਰੇਲੀਆ 2024’ ਵਿੱਚ ਸਾਰਿਆਂ ਲਈ ਬਿਹਤਰ ਦੁਨੀਆ ਬਣਾਉਣ ਵਾਲੀ ‘ਆਈਕੋਨਿਕ’ ਮਹਿਲਾ ਲੀਡਰ ਦਾ ਪੁਰਸਕਾਰ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। RS Global Immigration Australia ਦੇ Managing Director ਗਿੰਨੀ ਕੋਚਰ Wallan ਅਤੇ Beveridge ਤੋਂ ਕੌਂਸਲ ਚੋਣ ਵੀ ਲੜ ਰਹੇ ਹਨ।

ਕੁੱਲ 19 ਔਰਤਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਇਨ੍ਹਾਂ ਅਸਾਧਾਰਣ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਉਨ੍ਹਾਂ ਦੇ ਅਟੁੱਟ ਸਮਰਪਣ, ਅਗਵਾਈ ਅਤੇ ਦ੍ਰਿਸ਼ਟੀਕੋਣ ਲਈ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਦਾ ਯੋਗਦਾਨ ਸਾਨੂੰ ਹਰ ਰੋਜ਼ ਇੱਕ ਬਿਹਤਰ ਸੰਸਾਰ ਲਈ ਯਤਨ ਕਰਨ ਲਈ ਪ੍ਰੇਰਿਤ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ।