ਮੈਲਬਰਨ ’ਚ ਦੋ ਔਰਤਾਂ ਦੇ ਕਤਲ ਮਾਮਲੇ ’ਚ ਦੋਸ਼ੀ 47 ਸਾਲ ਬਾਅਦ ਰੋਮ ਤੋਂ ਗ੍ਰਿਫਤਾਰ

ਮੈਲਬਰਨ : 1977 ’ਚ ਮੈਲਬਰਨ ਵਾਸੀ Suzanne Armstrong (27) ਅਤੇ Susan Bartlett (28) ਦੀ Easey Street ਸਥਿਤ ਉਨ੍ਹਾਂ ਦੇ ਘਰ ‘ਚ ਹੱਤਿਆ ਦੇ ਮਾਮਲੇ ‘ਚ 65 ਸਾਲ ਦੇ ਆਸਟ੍ਰੇਲੀਆਈ-ਯੂਨਾਨੀ ਨਾਗਰਿਕ ਨੂੰ ਇਟਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਦੋਹਾਂ ਔਰਤਾਂ ਦੀ 13 ਜਨਵਰੀ, 1977 ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। Armstrong ਦਾ 16 ਮਹੀਨੇ ਦਾ ਬੱਚਾ ਵੀ ਸੀ ਜਿਸ ਨੂੰ ਵਾਰਦਾਤ ਦੌਰਾਨ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ।

ਸ਼ੱਕੀ ਅਪਰਾਧ ਕਰਨ ਸਮੇਂ ਨਾਬਾਲਗ ਸੀ। ਉਸ ਤੋਂ ਕੇਸ ਦੀ ਮੁੜ ਜਾਂਚ ਦੌਰਾਨ DNA ਮੰਗਿਆ ਗਿਆ ਸੀ ਜੋ ਉਸ ਨੇ ਪ੍ਰਦਾਨ ਕੀਤਾ। ਪਰ ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਗ੍ਰੀਸ ਭੱਜ ਗਿਆ ਸੀ। ਗ੍ਰੀਸ ’ਚ ਕਾਨੂੰਨ ਹੈ ਕਿ ਅਪਰਾਧੀ ’ਤੇ ਅਪਰਾਧ ਕਰਨ ਤੋਂ ਸੱਤ ਦਿਨਾਂ ਅੰਦਰ ਦੋਸ਼ ਲਗਾਉਣੇ ਜ਼ਰੂਰੀ ਹੁੰਦੇ ਹਨ, ਜਿਸ ਕਾਰਨ ਉਹ ਲੰਮੇਂ ਸਮੇਂ ਤਕ ਆਸਟ੍ਰੇਲੀਆ ਨੂੰ ਸਪੁਰਦਗੀ ਤੋਂ ਬਚਿਆ ਰਿਹਾ। ਇਸ ਤੋਂ ਬਾਅਦ ਉਸ ਨੂੰ ਇੱਕ ਅੰਤਰਰਾਸ਼ਟਰੀ ਨਿਗਰਾਨੀ ਸੂਚੀ ਵਿੱਚ ਰੱਖਿਆ ਗਿਆ ਸੀ ਅਤੇ ਅੱਜ 16 ਸਾਲ ਬਾਅਦ ਰੋਮ ਵਿੱਚ ਗ੍ਰਿਫਤਾਰ ਕੀਤਾ ਗਿਆ। ਵਿਕਟੋਰੀਆ ਪੁਲਿਸ ਦੇ ਮੁੱਖ ਕਮਿਸ਼ਨਰ ਸ਼ੇਨ ਪੈਟਨ ਨੇ ਇਸ ਸਫਲਤਾ ਦੀ ਸ਼ਲਾਘਾ ਕੀਤੀ ਅਤੇ ਕਤਲ ਦੇ ਜਾਸੂਸਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਪੀੜਤ ਪਰਿਵਾਰਾਂ ‘ਤੇ ਭਾਵਨਾਤਮਕ ਪ੍ਰਭਾਵ ਨੂੰ ਸਵੀਕਾਰ ਕੀਤਾ।