Adelaide ’ਚ ਠੰਢ ਨੇ ਤੋੜਿਆ 100 ਸਾਲਾਂ ਦਾ ਰਿਕਾਰਡ, ਕਈ ਸ਼ਹਿਰਾਂ ’ਚ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਡਿੱਗਾ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ Adelaide ’ਚ ਅੱਜ ਦੀ ਸਵੇਰ ਸਤੰਬਰ ਦੇ ਮਹੀਨੇ ’ਚ 100 ਸਾਲਾਂ ਦੌਰਾਨ ਸਭ ਤੋਂ ਠੰਢੀ ਰਹੀ। ਮੰਗਲਵਾਰ ਸਵੇਰੇ 5:39 ਵਜੇ ਇੱਥੇ ਤਾਪਮਾਨ 1.3 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਸਾਊਥ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਵੀ ਤਾਪਮਾਨ 0 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ, ਜਿਸ ਵਿੱਚ ਉੱਤਰੀ ਸਬਅਰਬ ’ਚੋਂ Parafield (-0.2 ਡਿਗਰੀ ਸੈਲਸੀਅਸ) ਅਤੇ Murray Mallee, Mid North, Yorke, ਤੇ Eyre peninsulas ਦੇ ਕਈ ਕਸਬੇ ਸ਼ਾਮਲ ਹਨ। ਉੱਚ-ਦਬਾਅ ਪ੍ਰਣਾਲੀ ਦੇ ਪੂਰਬ ਵੱਲ ਵਧਣ ਨਾਲ ਠੰਢ ਥੋੜ੍ਹੇ ਹੀ ਸਮੇਂ ਲਈ ਰਹਿਣ ਦੀ ਉਮੀਦ ਹੈ, ਪਰ ਬੇਮੌਸਮੀ ਠੰਢ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਠੰਢ ਨੇ ਵਾਈਨ ਅੰਗੂਰ ਉਤਪਾਦਕਾਂ ਨੂੰ ਪ੍ਰਭਾਵਿਤ ਕੀਤਾ ਹੈ। ਐਡੀਲੇਡ ਵਿੱਚ ਅੱਜ ਤਾਪਮਾਨ 19 ਡਿਗਰੀ ਸੈਲਸੀਅਸ ਤੱਕ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।