ਮੈਲਬਰਨ : ਭਾਰਤੀ ਮੂਲ ਦੇ ਪੰਜ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੇ Daylesford ਪੱਬ ਦੇ ਬਾਹਰ ਹੋਏ ਮੰਦਭਾਗੇ ਹਾਦਸੇ ਦੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਵਾਈਨ ਸੇਲਰ ਵਰਕਰ Martin Hinck ਨੇ ਗਵਾਹੀ ਦਿੱਤੀ ਕਿ ਉਸ ਨੇ ਹਾਦਸੇ ਦੇ ਇਕ ਮਿੰਟ ਬਾਅਦ ਹੀ ਡਰਾਈਵਰ William Swale ਨੂੰ ‘ਬਹੁਤ ਬੁਰੀ ਹਾਲਤ ’ਚ’ ਵੇਖਿਆ ਸੀ। Hinck ਨੇ ਕਿਹਾ ਕਿ ਹਾਦਸੇ ਤੋਂ ਬਾਅਦ ਆਪਣੀ ਕਾਰ ’ਚ ਪਏ Swale ਦਾ ਰੰਗ ਉੱਡਿਆ ਹੋਇਆ ਸੀ, ਮੂੰਹ ਖੁੱਲ੍ਹਾ ਅਤੇ ਅੱਖਾਂ ਬੰਦ ਸਨ।
ਪੈਰਾਮੈਡੀਕਲ Michael Barker ਨੇ ਵੀ ਗਵਾਹੀ ਦਿੱਤੀ ਅਤੇ ਕਿਹਾ ਕਿ Swale ਦੇ ਖੂਨ ਵਿਚਲੀ ਗਲੂਕੋਜ਼ ਦਾ ਮਾਪ ਖਤਰਨਾਕ ਤੌਰ ’ਤੇ ਘੱਟ ਸੀ ਅਤੇ ਉਸ ਨੇ ਗੰਭੀਰ ਹਾਈਪੋਗਲਾਈਸੀਮਿਕ ਹਮਲੇ ਦੇ ਇਲਾਜ ਲਈ ਉਸ ਨੂੰ ਗਲੂਕਾਗਨ ਟੀਕਾ ਅਤੇ ਮਿੱਠਾ ਪਾਣੀ ਦਿੱਤਾ। Barker ਨੇ ਨੋਟ ਕੀਤਾ ਕਿ ਸਵਾਲੇ ਉਲਝਣ ਵਿੱਚ ਸੀ ਅਤੇ ਜ਼ਿਆਦਾ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਮਰੱਥ ਸੀ।
ਇਨ੍ਹਾਂ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ Swale ਦੀ ਗੱਡੀ ਚਲਾਉਂਦੇ ਸਮੇਂ ਸ਼ੂਗਰ ਘਟਣ ਕਾਰਨ ਹਾਲਤ ਖ਼ਰਾਬ ਹੋ ਗਈ ਸੀ। ਜੋ ਉਸ ਦੇ ਦੋਸ਼ਾਂ ਨੂੰ ਵੇਖਦਿਆਂ ਤਰਕਯੋਗ ਹੋ ਸਕਦੀ ਹੈ, ਜਿਸ ਵਿੱਚ ਗੈਰ ਇਰਾਦਤਨ ਡਰਾਈਵਿੰਗ ਕਾਰਨ ਮੌਤ ਦੇ ਪੰਜ ਦੋਸ਼ ਸ਼ਾਮਲ ਹਨ।