ਮੈਲਬਰਨ : ਮੈਲਬਰਨ ਦੇ ਪੱਛਮ ਵਿਚ ਸਥਿਤ Mt. Atkinson ਦੇ ਵਸਨੀਕਾਂ ਨੂੰ Truganina ਦੇ ਵੱਡੇ ਸਬਅਰਬ ਦਾ ਹਿੱਸਾ ਹੋਣ ਕਾਰਨ ਲੌਜਿਸਟਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਵਨ ਕੌਰ ਨੇ Truganina ਦੇ ਵਿਸ਼ਾਲ ਸਬਅਰਬ ਦਾ ਹਿੱਸਾ ਹੋਣ ਕਾਰਨ ਦਰਪੇਸ਼ ਸਮੱਸਿਆਵਾਂ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਆਪਣੀ ਡਾਕ ਇਕੱਠੀ ਕਰਨ ਲਈ ਦੋ ਵੱਖ-ਵੱਖ ਡਾਕਘਰਾਂ, ਹੋਪਰਜ਼ ਕਰਾਸਿੰਗ ਅਤੇ ਤਰਨੀਟ ਵਿੱਚ ਜਾਣਾ ਪਿਆ ਹੈ, ਜਿਸ ਨਾਲ ਉਸ ਨੂੰ ਕੁੱਲ ਮਿਲਾ ਕੇ ਦੋ ਘੰਟੇ ਲਗਦੇ ਹਨ। ਜਦਕਿ ਉਸ ਦਾ ਸਭ ਤੋਂ ਨਜ਼ਦੀਕੀ ਡਾਕਘਰ ਕੈਰੋਲੀਨ ਸਪਰਿੰਗਜ਼ ਵਿੱਚ ਸਿਰਫ 10 ਮਿੰਟ ਦੀ ਦੂਰੀ ’ਤੇ ਹੈ। ਇਹੀ ਨਹੀਂ ਨਜ਼ਦੀਕੀ ਵਿਕਲਪਾਂ ਦੇ ਬਾਵਜੂਦ, ਵਸਨੀਕਾਂ ਨੂੰ ਦੂਰ ਦੇ ਹਸਪਤਾਲਾਂ ਵਿੱਚ ਅਲਾਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ Truganina ਦੇ ਵਿਸ਼ਾਲ ਆਕਾਰ ਕਾਰਨ ਉਬਰ ਡਰਾਈਵਰ ਵੀ ਟਰਿੱਪ ਰੱਦ ਕਰਦੇ ਹਨ।
ਸਿਰਫ਼ ਪਵਨ ਕੌਰ ਹੀ ਨਹੀਂ, ਕਈ ਹੋਰ ਵੀ ਇਸ ਅਜਿਹੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ ਅਤੇ Mt. Atkinson ਨੂੰ ਆਪਣਾ ਸਬਅਰਬ ਬਣਾਉਣ ਦੀ ਵਕਾਲਤ ਕਰ ਰਹੇ ਹਨ। ਮੰਗਾਂ ’ਚ ਬਿਹਤਰ ਬੁਨਿਆਦੀ ਢਾਂਚਾ, ਸਕੂਲ, ਦੁਕਾਨਾਂ ਅਤੇ ਇੱਕ ਰੇਲਵੇ ਸਟੇਸ਼ਨ ਵੀ ਸ਼ਾਮਲ ਹਨ। ਇੱਕ ਰੇਲਵੇ ਸਟੇਸ਼ਨ ਲਈ ਇੱਕ ਪਟੀਸ਼ਨ ’ਤੇ 4,794 ਲੋਕਾਂ ਨੇ ਦਸਤਖਤ ਕੀਤੇ ਹਨ, ਅਤੇ ਸਥਾਨਕ ਕੌਂਸਲ ਨੇ ਇੱਕ ਨਵਾਂ ਸਬਅਰਬ ਬਣਾਉਣ ਅਤੇ ਸੇਵਾਵਾਂ ਵਿੱਚ ਸੁਧਾਰ ਕਰਨ ਬਾਰੇ ਰਿਪੋਰਟ ਦੀ ਬੇਨਤੀ ਕਰਨ ਲਈ ਇੱਕ ਮਤਾ ਪਾਸ ਕੀਤਾ ਹੈ।