ਮੈਲਬਰਨ : ਅਮਰੀਕਾ ਦੇ ਫਲੋਰੀਡਾ ’ਚ ਵੈਸਟ ਪਾਮ ਬੀਚ ਸਥਿਤ ਗੋਲਫ ਕਲੱਬ ’ਚ ਐਤਵਾਰ ਨੂੰ ਡੋਨਾਲਡ ਟਰੰਪ ਦੇ ਕਤਲ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ। FBI ਨੇ ਦੱਸਿਆ ਕਿ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ AK-ਸਟਾਈਲ ਰਾਈਫਲ ਨਾਲ ਇਕ ਵਿਅਕਤੀ ਨੂੰ ਦੇਖਿਆ, ਜਿਸ ਤੋਂ ਬਾਅਦ ਉਸ ਨੇ ਉਸ ਵਿਅਕਤੀ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਹਥਿਆਰ ਸੁੱਟ ਕੇ ਭੱਜ ਗਿਆ।
ਸ਼ੱਕੀ ਦੀ ਪਛਾਣ ਰਿਆਨ ਰੌਥ ਵਜੋਂ ਹੋਈ ਹੈ, ਜਿਸ ਨੂੰ ਬਾਅਦ ਵਿਚ ਗੁਆਂਢੀ ਕਾਊਂਟੀ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਇਸ ਘਟਨਾ ਤੋਂ ਬਾਅਦ ਟਰੰਪ ਆਪਣੇ ਨਿੱਜੀ ਕਲੱਬ ਵਾਪਸ ਆ ਗਏ। 13 ਜੁਲਾਈ ਨੂੰ ਪੈਨਸਿਲਵੇਨੀਆ ਦੇ ਬਟਲਰ ’ਚ ਇਕ ਰੈਲੀ ਦੌਰਾਨ ਗੋਲੀਬਾਰੀ ਤੋਂ ਬਾਅਦ 9 ਹਫਤਿਆਂ ‘ਚ ਟਰੰਪ ਦੀ ਜਾਨ ਲੈਣ ਦੀ ਇਹ ਦੂਜੀ ਕੋਸ਼ਿਸ਼ ਹੈ।