ਆਸਟ੍ਰੇਲੀਆ ਦੇ ਹਰ ਤਿੰਨ ’ਚੋਂ ਇੱਕ ਸਰਅਰਬ ’ਚ ਪ੍ਰਾਪਰਟੀ ਕੀਮਤਾਂ ਡਿੱਗੀਆਂ, ਜਾਣੋ ਅਗਸਤ ਮਹੀਨੇ ਦੇ ਅੰਕੜੇ

ਮੈਲਬਰਨ : ਪੂਰੇ ਦੇਸ਼ ’ਚ ਸਥਿਤ ਹਰ ਤਿੰਨ ’ਚੋਂ ਇੱਕ ਸਬਅਰਬ ’ਚ ਮਕਾਨਾਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਇਸ ਦਾ ਕਾਰਨ ਲੰਮੇ ਸਮੇਂ ਤਕ ਵਿਆਜ ਰੇਟ ਦਾ ਉੱਚ ਬਣਿਆ ਰਹਿਣਾ ਅਤੇ ਮਕਾਲਾਂ ਦੀ ਵੱਧ ਸਪਲਾਈ ਸ਼ਾਮਲ ਹਨ। ਇਹੀ ਨਹੀਂ ਕੀਮਤਾਂ ’ਚ ਇਹ ਕਮੀ ਆਉਣ ਵਾਲੇ ਕੁੱਝ ਸਮੇਂ ਤਕ ਬਣੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਪ੍ਰਾਪਰਟੀ ਮਾਰਕੀਟ ’ਚ ਮਕਾਨਾਂ ਦੀ ਆਮਦ ਵਧਣ ਦੀ ਉਮੀਦ ਹੈ।

ਮੈਲਬਰਨ

ਮੈਲਬਰਨ ਦੇ ਸਬਅਰਬ

ਕੋਰਲੋਜਿਕ ਕੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਇਸੇ ਸਮੇਂ ਮੁਕਾਬਲੇ 15.7 ਵੱਧ ਮਕਾਨਾਂ ਦੀਆਂ ਕੀਮਤਾਂ ਹੇਠਾਂ ਆਈਆਂ ਅਤੇ ਪਿਛਲੇ ਅਕਤੂਬਰ 2023 ’ਚ 15.7 ਫ਼ੀਸਦੀ ਦੇ ਮੁਕਾਬਲੇ ਅਗਸਤ 2024 ’ਚ 29.2 ਫ਼ੀਸਦੀ ਮਕਾਨਾਂ ਦੀਆਂ ਕੀਮਤਾਂ ’ਚ ਕਮੀ ਵੇਖੀ ਗਈ। ਵਿਕਟੋਰੀਆ ’ਚ ਸਭ ਤੋਂ ਜ਼ਿਆਦਾ ਕਮੀ ਵੇਖੀ ਗਈ ਹੈ। ਪਿਛਲੀ ਤਿਮਾਹੀ ਦੌਰਾਨ ਮੈਲਬਰਨ ਦੇ 79.1 ਫ਼ੀਸਦੀ ਸਬਅਰਬ ’ਚ ਮਕਾਨਾਂ ਦੀਆਂ ਕੀਮਤਾਂ ਡਿੱਗੀਆਂ, ਜਦਕਿ ਰੀਜਨਨ ਵਿਕਟੋਰੀਅਨ ਸਬਅਰਬ ’ਚ 73.8 ਫ਼ੀਸਦੀ ਮਕਾਨਾਂ ਦੀਆਂ ਕੀਮਤਾਂ ਡਿੱਗੀਆਂ।

ਸਿਡਨੀ

ਸਿਡਨੀ ਦੇ ਸਬਅਰਬ

NSW ਦੀ ਗੱਲ ਕਰੀਏ ਤਾਂ ਰੀਜਨਲ ਸਬਅਰਬ ’ਚੋਂ 43.1 ਫ਼ੀਸਦੀ ’ਚ ਕੀਮਤਾਂ ਡਿਗੀਆਂ। ਜਦਕਿ ਸਿਡਨੀ ਦੇ ਸਬਅਰਬ ’ਚੋਂ 25.9 ਫ਼ੀਸਦੀ ਸਬਅਰਬ ’ਚ ਮਕਾਨਾਂ ਦੀਆਂ ਕੀਮਤਾਂ ਡਿੱਗੀਆਂ। ਇਸ ਤੋਂ ਇਲਾਵਾ ਹੋਬਾਰਟ (54. ਫ਼ੀਸਦੀ), ਡਾਰਵਿਨ (51.2 ਫ਼ੀਸਦੀ) ਅਤੇ ਕੈਨਬਰਾ (51.6 ਫ਼ੀਸਦੀ) ਦੇ ਸਬਅਰਬ ’ਚ ਵੀ ਮਕਾਨਾਂ ਦੀਆਂ ਕੀਮਤਾਂ ਡਿੱਗੀਆਂ।

ਐਡੀਲੇਡ

ਐਡੀਲੇਡ ਦੇ ਸਬਅਰਬ

CoreLogic ਦੀ ਅਰਥਸ਼ਾਸਤਰੀ Kaytlin Ezzy ਨੇ ਕਿਹਾ ਕਿ ਮਕਾਨਾਂ ਦੀਆਂ ਕੀਮਤਾਂ ਡਿੱਗਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਬਹੁਤ ਘੱਟ ਲੋਕ ਪ੍ਰਾਪਰਟੀ ਖ਼ਰੀਦ ਰਹੇ ਹਨ। ਉਨ੍ਹਾਂ ਕਿਹਾ, ‘‘ਪਿਛਲੇ ਕੁੱਝ ਸਾਲਾਂ ’ਚ ਪ੍ਰਾਪਰਟੀ ਦੀਆਂ ਕੀਮਤਾਂ ਬਹੁਤ ਤੇਜ਼ ਰਹੀਆਂ। ਜੇਕਰ ਇਸ ਨਾਲ ਉੱਚ ਵਿਆਜ ਦਰਾਂ ਨੂੰ ਮਿਲਾ ਲਈਏ ਤਾਂ ਪ੍ਰਾਪਰਟੀ ਮਾਰਕੀਟ ’ਚ ਕਦਮ ਰੱਖਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ। ਜਾਂ ਉਹ ਸਸਤੇ ਮਕਾਨ ਭਾਲ ਰਹੇ ਹਨ।’’