ਮੈਲਬਰਨ : King Charles ਅਤੇ Queen Camilla 18 ਤੋਂ 23 ਅਕਤੂਬਰ ਤੱਕ ਆਸਟ੍ਰੇਲੀਆ ਦੀ ਛੇ ਦਿਨਾਂ ਯਾਤਰਾ ’ਤੇ ਆਉਣਗੇ। ਸ਼ਾਹੀ ਜੋੜੇ ਦਾ ਸਿਡਨੀ ਅਤੇ ਕੈਨਬਰਾ ਵਿਚ ਰੁਝੇਵਿਆਂ ਨਾਲ ਭਰਪੂਰ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ Anthony Albanese ਦਾ ਅਧਿਕਾਰਤ ਸਵਾਗਤ ਵੀ ਸ਼ਾਮਲ ਹੈ। ਹਾਲਾਂਕਿ, King Charles ਦੇ ਚੱਲ ਰਹੇ ਕੈਂਸਰ ਦੇ ਇਲਾਜ ਦੇ ਕਾਰਨ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਨੂੰ ਸਮੇਂ ਦੇ ਨੇੜੇ ਸੋਧਿਆ ਜਾ ਸਕਦਾ ਹੈ।
ਸਿਡਨੀ ਵਿੱਚ ਸ਼ਾਹੀ ਜੋੜਾ ਸਿਡਨੀ ਹਾਰਬਰ ਵਿੱਚ ਰਾਇਲ ਆਸਟ੍ਰੇਲੀਆਈ ਨੇਵੀ ਦੇ ਬੇੜੇ ਦੀ ਸਮੀਖਿਆ ਕਰੇਗਾ। ਪੱਛਮੀ ਸਿਡਨੀ ਵਿੱਚ ਕਮਿਊਨਿਟੀ ਬਾਰਬੇਕਿਊ ’ਚ ਸ਼ਾਮਲ ਹੋਣਗੇ, ਜਿਸ ’ਚ NSW ਦੇ ਉਤਪਾਦਾਂ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ।
ਕੈਨਬਰਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਸੰਸਦ ਭਵਨ ਵਿਖੇ ਸ਼ਾਹੀ ਜੋੜੇ ਦਾ ਅਧਿਕਾਰਤ ਸਵਾਗਤ ਕੀਤਾ ਜਾਵੇਗਾ। ਉਹ ਆਸਟ੍ਰੇਲੀਆਈ ਯੁੱਧ ਸਮਾਰਕ ’ਤੇ ਵੀ ਸ਼ਰਧਾਂਜਲੀ ਭੇਟ ਕਰਨਗੇ। ਸ਼ਾਹੀ ਜੋੜਾ ਇੱਥੇ ਰਾਜਨੀਤਿਕ ਅਤੇ ਭਾਈਚਾਰਕ ਨੇਤਾਵਾਂ, ਅਤੇ ਸਿਹਤ, ਕਲਾ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਲਈ ਇੱਕ ਸਵਾਗਤ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ।