ਪੰਜਾਬੀ ਮੂਲ ਦੇ ਪਰਿਵਾਰ ਦੇ ਘਰ ਚੋਰੀ ਕਰਨ ਵਾਲੇ ਨੂੰ 16 ਮਹੀਨਿਆਂ ਦੀ ਕੈਦ

ਮੈਲਬਰਨ: 35 ਸਾਲ ਦੇ Jarrod Paul Munro ਨੂੰ ਇੱਕ ਪੰਜਾਬੀ ਪਰਿਵਾਰ ਦੇ ਸੁੰਨੇ ਘਰ ’ਚ ਦਾਖਲ ਹੋਣ ਦੇ ਦੋਸ਼ ’ਚ 16 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਘਰ ਪੰਜਾਬੀ ਮੂਲ ਦੀ ਮਰਹੂਮ ਅਮਰ ਸਰਦਾਰ ਦਾ ਹੈ ਜਿਸ ਦਾ ਕਥਿਤ ਤੌਰ ’ਤੇ ਉਸ ਦੇ ਪਤੀ ਯਾਦਵਿੰਦਰ ਸਿੰਘ ਨੇ ਇਸੇ ਸਾਲ ਫ਼ਰਵਰੀ ’ਚ ਕਤਲ ਕਰ ਦਿੱਤਾ ਸੀ। ਯਾਦਵਿੰਦਰ ਸਿੰਘ ਕਤਲ ਦੇ ਮਾਮਲੇ ਵਿਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹੈ।

Munro ਨੇ ਬ੍ਰਿਸਬੇਨ ਦੇ ਪੱਛਮ ਵਿਚ ਵੁੱਡਹਿਲ ਦੇ ਇਸ ਖਾਲੀ ਪਏ ਘਰ ਤੋਂ ਇਕ ਜੀਪ, ਟਰੈਕਟਰ ਅਤੇ ਟ੍ਰੇਲਰ ਸਮੇਤ ਲਗਭਗ 200,000 ਡਾਲਰ ਦਾ ਸਾਮਾਨ ਚੋਰੀ ਕਰ ਲਿਆ। ਚੋਰੀ ਕੀਤੀਆਂ ਚੀਜ਼ਾਂ ਪੀੜਤ ਦੀ 13 ਸਾਲ ਦੀ ਧੀ ਅਤੇ 16 ਸਾਲ ਦੇ ਬੇਟੇ ਦੀਆਂ ਸਨ, ਜਿਨ੍ਹਾਂ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਸਿਡਨੀ ਵਿਚ ਆਪਣੀ ਮਾਸੀ ਨਾਲ ਰਹਿਣਾ ਪਿਆ ਸੀ। ਇਸ ਅਪਰਾਧ ਤੋਂ ਪਹਿਲਾਂ ਵੀ Munro ਚੋਰੀ ਦੇ ਦੋਸ਼ ’ਚ ਜੇਲ੍ਹ ਦੀ ਸਜ਼ਾ ਪ੍ਰਾਪਤ ਕਰ ਚੁੱਕਾ ਸੀ ਅਤੇ ਪੈਰੋਲ ’ਤੇ ਬਾਹਰ ਆਇਆ ਸੀ। ਉਹ ਪਿਛਲੇ 3 ਮਹੀਨਿਆਂ ਤੋਂ ਜੇਲ ’ਚ ਸੀ ਜਿਸ ਕਾਰਨ ਉਸ ਨੂੰ ਤੁਰੰਤ ਨਵੀਂ ਪੈਰੋਲ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਦੋਹਰੇ ਦੁਖਾਂਤ ਦਾ ਸਾਹਮਣਾ ਕਰ ਰਹੇ ਕੁਈਨਜ਼ਲੈਂਡ ਦੇ ਪੰਜਾਬੀ ਪਰਵਾਰ ਲਈ ਮਦਦ ਦੀ ਅਪੀਲ ਲਿਆਈ ਰੰਗ – Sea7 Australia