ਮੈਲਬਰਨ : ਪਰਥ ਸਥਿਤ 𝐒𝐀𝐖𝐀 ਲਾਇਬ੍ਰੇਰੀ ਦੇ ਦੁਬਾਰਾ ਖੁੱਲ੍ਹਣ ਦਾ ਐਲਾਨ ਕੀਤਾ ਗਿਆ ਹੈ। ਵੈਸਟਰਨ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਪੁਸਤਕ ਪ੍ਰੇਮੀਆਂ ਅਤੇ ਗਿਆਨ ਭਾਲਣ ਵਾਲਿਆਂ ਦਾ ਸਵਾਗਤ ਕਰਦੀ ਹੈ। ਐਸੋਸੀਏਸ਼ਨ ਨੇ ਸਮਰਪਿਤ ਵਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਲਾਇਬ੍ਰੇਰੀ ਇਕ ਵਾਰ ਫਿਰ ਭਾਈਚਾਰੇ ਲਈ ਉਪਲਬਧ ਕਰਵਾਉਣ ਦਾ ਹੰਭਲਾ ਮਾਰਿਆ। ਕਿਤਾਬਾਂ ਅਤੇ ਸਰੋਤਾਂ ਦੇ ਵਿਸ਼ਾਲ ਸੰਗ੍ਰਹਿ ਵਾਲੀ ਇਹ ਲਾਇਬ੍ਰੇਰੀ ਹਰ ਐਤਵਾਰ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਖੁੱਲ੍ਹੇਗੀ। ਪੁੱਛਗਿੱਛ ਲਈ library@sikhwa.org.au ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਆਸਟ੍ਰੇਲੀਆ ਦੇ ਪਰਥ ਗੁਰੂ ਘਰ ’ਚ ਮੁੜ ਖੁੱਲ੍ਹੀ ਲਾਇਬ੍ਰੇਰੀ
