ਅਗਲੇ ਮਹੀਨੇ ਤੋਂ ਲਾਗੂ ਹੋਣੀਆਂ ਸ਼ੁਰੂ ਹੋ ਜਾਣਗੀਆਂ ਫ਼ੈਡਰਲ ਸਰਕਾਰ ਦੀਆਂ ਰਾਹਤ ਯੋਜਨਾਵਾਂ, ਜਾਣੋ ਕੀ ਮਿਲਣ ਜਾ ਰਹੇ ਨੇ ਲਾਭ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ’ਤੇ ਰਹਿਣ-ਸਹਿਣ ਦੀ ਲਾਗਤ ਦਾ ਬੋਝ ਘੱਟ ਕਰਨ ਲਈ ਫੈਡਰਲ ਸਰਕਾਰ ਵੱਲੋਂ ਰਾਹਤ ਭੁਗਤਾਨ ਅਗਲੇ ਮਹੀਨੇ ਤੋਂ ਬੈਂਕ ਖਾਤਿਆਂ ’ਚ ਆਉਣੇ ਸ਼ੁਰੂ ਹੋ ਜਾਣਗੇ।

ਬਿਜਲੀ ਬਿੱਲ ਰਾਹਤ: ਜ਼ਿਆਦਾਤਰ ਲੋਕਾਂ ਦੇ ਖਾਤਿਆਂ ’ਚ ਬਿਜਲੀ ਦੇ ਬਿੱਲ ਲਈ ਖ਼ੁਦ-ਬ-ਖ਼ੁਦ 300 ਡਾਲਰ ਆਉਣੇ ਸ਼ੁਰੂ ਹੋ ਜਾਣਗੇ, ਜੋ ਪ੍ਰਤੀ ਤਿਮਾਹੀ 75 ਡਾਲਰ ਬਣਦਾ ਹੈ।

ਮਕਾਨ ਦੇ ਕਿਰਾਏ ਲਈ ਰਾਹਤ : ਲਗਭਗ 10 ਲੱਖ ਪਰਿਵਾਰਾਂ ਲਈ ਮਕਾਨ ਦੇ ਕਿਰਾਏ ਭੁਗਤਾਨ ਲਈ ਮਦਦ ’ਚ 20 ਸਤੰਬਰ ਤੋਂ 10٪ ਦਾ ਵਾਧਾ ਹੋਵੇਗਾ।

ਫਾਰਮੇਸੀ ਬੱਚਤ : ਮਰੀਜ਼ਾਂ ਨੂੰ ਡਾਕਟਰ ਵੱਲੋਂ ਲਿਖੀ ਦਵਾਈ ਦੀ ਲਾਗਤ ਲਈ ਦੁੱਗਣੀ ਰਕਮ ਮਿਲੇਗੀ, ਆਮ ਮਰੀਜ਼ਾਂ ਨੂੰ ਪ੍ਰਤੀ ਸਾਲ 180 ਡਾਲਰ ਤੱਕ ਦੀ ਬਚਤ ਹੋਵੇਗੀ ਅਤੇ ਰਿਆਇਤ ਕਾਰਡ ਧਾਰਕ ਪ੍ਰਤੀ ਦਵਾਈ ਪ੍ਰਤੀ ਸਾਲ 43.80 ਡਾਲਰ ਤੱਕ ਦੀ ਬਚਤ ਕਰਨਗੇ। ਇਹ ਤਬਦੀਲੀ ਫਾਰਮਾਸਿਊਟੀਕਲ ਲਾਭ ਸਕੀਮ ਦੀਆਂ ਲਗਭਗ 300 ਦਵਾਈਆਂ ’ਤੇ ਲਾਗੂ ਹੋਵੇਗੀ।