ਆਸਟ੍ਰੇਲੀਆ ’ਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ’ਚ ਨਿਰੰਤਰ ਵਾਧਾ ਜਾਰੀ, ਪ੍ਰਵਾਸੀਆਂ ਨੂੰ ਤੈਰਾਨੀ ਸਿਖਾਉਣ ’ਤੇ ਦਿਤਾ ਜਾਵੇਗਾ ਜ਼ੋਰ

ਮੈਲਬਰਨ : ਆਸਟ੍ਰੇਲੀਆ ਵਿਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਿਚ ਨਿਰੰਤਰ ਵਾਧਾ ਵੇਖਿਆ ਜਾ ਰਿਹਾ ਹੈ। National Drowning Report 2024 ਅਨੁਸਾਰ ਆਸਟ੍ਰੇਲੀਆ ’ਚ ਪਿਛਲੇ ਸਾਲ ਵਿਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਦੇ 323 ਮਾਮਲੇ ਦਰਜ ਕੀਤੇ ਗਏ ਹਨ, ਜੋ ਪਿਛਲੇ ਸਾਲ ਨਾਲੋਂ 14٪ ਵੱਧ ਹੈ। NSW ਵਿੱਚ ਡੁੱਬਣ ਨਾਲ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ (128) ਸੀ, ਇਸ ਤੋਂ ਬਾਅਦ ਕੁਈਨਜ਼ਲੈਂਡ ਦਾ ਨੰਬਰ ਆਉਂਦਾ ਹੈ।

ਰਾਇਲ ਲਾਈਫ ਸੇਵਿੰਗ ਆਸਟ੍ਰੇਲੀਆ ਦੇ CEO ਜਸਟਿਨ ਸਕਾਰ ਨੇ ਸਰਕਾਰ ਨੂੰ ਤੈਰਾਕੀ ਦੇ ਸਬਕ ਅਤੇ ਪਾਣੀ ’ਚ ਸੁਰੱਖਿਆ ਦੇ ਹੁਨਰਾਂ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ, ਖਾਸ ਕਰਕੇ ਪ੍ਰਵਾਸੀਆਂ ਲਈ।

ਰਿਪੋਰਟ ਅਨੁਸਾਰ ਪਿਛਲੇ ਸਾਲ ਡੁੱਬਣ ਕਾਰਨ ਬਜ਼ੁਰਗ ਆਸਟ੍ਰੇਲੀਆਈ (65+) ਮੌਤਾਂ ਦਾ 28٪ ਹਿੱਸਾ (92) ਲਈ ਜ਼ਿੰਮੇਵਾਰ ਸਨ। ਜਦਕਿ 5 ਸਾਲ ਤੋਂ ਘੱਟ ਉਮਰ ਦੇ 15 ਬੱਚਿਆਂ ਦੀ ਮੌਤ ਹੋਈ, ਜਦਕਿ 25٪ ਪੀੜਤ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ (ਮੁੱਖ ਤੌਰ ‘ਤੇ ਭਾਰਤ, ਚੀਨ ਅਤੇ ਨੇਪਾਲ ਤੋਂ)। ਸਮੁੰਦਰੀ ਕੰਢੇ (150 ਮੌਤਾਂ) ਅਤੇ ਅੰਦਰੂਨੀ ਜਲ ਸਥਾਨ (110 ਮੌਤਾਂ) ਡੁੱਬਣ ਲਈ ਸਭ ਤੋਂ ਆਮ ਸਥਾਨ ਹਨ। ਸਵੀਮਿੰਗ ਪੂਲ ’ਚ ਹੋਈਆਂ ਮੌਤਾਂ ਦੀ ਗਿਣਤੀ 35 ਰਹੀ।