ਮੈਲਬਰਨ ’ਚ McDonald’s, Hungry Jacks, ਅਤੇ KFC ਨੂੰ ਲੱਗਾ ਵੱਡਾ ਜੁਰਮਾਨਾ, ਜਾਣੋ ਕਾਰਨ

ਮੈਲਬਰਨ : ਵਿਕਟੋਰੀਆ ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ ਮੈਲਬਰਨ ਵਿਚ ਤਿੰਨ ਫਾਸਟ ਫੂਡ ਕੰਪਨੀਆਂ McDonald’s, Hungry Jacks, ਅਤੇ KFC ਦੀਆਂ ਵੱਖ-ਵੱਖ ਦੁਕਾਨਾਂ ’ਤੇ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਖਾਣਾ ਪਕਾਉਣ ਵਾਲੇ ਤੇਲ ਅਤੇ ਰਹਿੰਦ-ਖੂੰਹਦ ਵਾਲੇ ਤਰਲ ਪਦਾਰਥਾਂ ਨੂੰ ਬਰਸਾਤੀ ਨਾਲਿਆਂ ਵਿਚ ਸੁੱਟਣ ਲਈ ਲਗਾਇਆ ਗਿਆ ਹੈ।

KFC ਨੂੰ ਡਰੇਨ ਵਿੱਚ ਕੂੜਾ ਸੁੱਟਣ ਲਈ 5769 ਡਾਲਰ ਅਤੇ ਕੂੜਾ ਸੁੱਟਣ ਦੇ ਅਪਰਾਧਾਂ ਲਈ 1920 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। Hungry Jacks ਨੂੰ ਖਾਣਾ ਪਕਾਉਣ ਵਾਲੇ ਤੇਲ ਸਮੇਤ ਰਹਿੰਦ-ਖੂੰਹਦ ਦੇ ਤਰਲ ਪਦਾਰਥਾਂ ਦਾ ਪ੍ਰਬੰਧਨ ਨਾ ਕਰਨ ਲਈ 3846 ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਜਦਕਿ McDonald’s ’ਤੇ 3846 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਗੰਦੇ ਤੇਲ ਨੂੰ ਬਰਸਾਤੀ ਪਾਣੀ ਦੇ ਨਾਲੇ ’ਚ ਜਾਣ ਦਿੱਤਾ ਸੀ।