Auckland ਦੇ ਮੰਦਰ ’ਚ ਔਰਤ ਨਾਲ ਕਥਿਤ ਕੁੱਟਮਾਰ ਦੀ ਜਾਂਚ ਸ਼ੁਰੂ

ਮੈਲਬਰਨ : ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ Auckland ਦੇ ਸਬਅਰਬ Papakura ਵਿਖੇ ਸਥਿਤ ਸ੍ਰੀ ਗਣੇਸ਼ ਮੰਦਰ ਦੀ ਇੱਕ ਸ਼ਰਧਾਲੂ ਰੇਸ਼ਮਾ ਕਸੂਲਾ ਨੇ ਦੋਸ਼ ਲਾਇਆ ਹੈ ਕਿ 19 ਜੁਲਾਈ ਨੂੰ ਮੰਦਰ ਦੇ ਇਕ ਸੀਨੀਅਰ ਮੈਂਬਰ ਨੇ ਉਸ ਨਾਲ ਕੁੱਟਮਾਰ ਕੀਤੀ। ਘਟਨਾ ਉਸ ਸਮੇਂ ਵਾਪਰੀ ਜਦੋਂ ਮੰਦਰ ਦੇ ਸੀਨੀਅਰ ਮੈਂਬਰ ਇੱਕ ਵਿਅਕਤੀ ਨੂੰ ਧਮਕੀਆਂ ਦੇ ਰਹੇ ਸਨ ਅਤੇ ਰੇਸ਼ਮਾ ਇਸ ਘਟਨਾ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦਾ ਦਾਅਵਾ ਹੈ ਕਿ ਇੱਕ ਵਿਅਕਤੀ ਨੇ ਉਸ ਦਾ ਫੋਨ ਫੜ ਕੇ ਫਰਸ਼ ’ਤੇ ਸੁੱਟ ਦਿੱਤਾ ਅਤੇ ਸਾਰਿਆਂ ਸਾਹਮਣੇ ਉਸ ਦੀ ਬਾਂਹ ਅਤੇ ਉਂਗਲ ਮਰੋੜ ਦਿੱਤੀ, ਜਿਸ ਤੋਂ ਬਾਅਦ ਉਹ ਸਦਮੇ ਵਿਚ ਹੈ।

ਸਾਲ 2009 ਤੋਂ ਮੰਦਰ ’ਚ ਪੂਜਾ ਕਰ ਰਹੀ ਕਸੂਲਾ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਮੰਦਰ ’ਚ ਵਾਪਸ ਜਾਣ ਤੋਂ ਡਰੀ ਹੋਈ ਹੈ, ਜੋ ਪਹਿਲਾਂ ਉਸ ਦੇ ਆਰਾਮ ਅਤੇ ਤਾਕਤ ਦਾ ਸਰੋਤ ਸੀ। ਉਸ ਆਪਣਾ ਡਾਕਟਰੀ ਇਲਾਜ ਅਧੀਨ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਮੰਦਰ ਦੇ ਟਰੱਸਟੀਆਂ ਨੇ ਇਹ ਕਹਿੰਦੇ ਹੋਏ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਆਪਣੀ ਜਾਂਚ ਵਿੱਚ ਪੁਲਿਸ ਦੀ ਸਹਾਇਤਾ ਕਰਨਗੇ।