ਪੜ੍ਹਾਈ ਦੇ ਨਾਲ-ਨਾਲ ਪੁਲਿਸ ਅਫ਼ਸਰ ਵੀ ਬਣਨ ਦਾ ਮੌਕਾ ਦੇ ਰਹੀ ਹੈ Monash University ਦੀ ਇਹ ਡਿਗਰੀ

ਮੈਲਬਰਨ : ਕੀ ਤੁਸੀਂ ਵੀ ਇਸ ਉਲਝਣ ’ਚ ਹੋ ਕਿ ਪਹਿਲਾਂ ਕੋਈ ਡਿਗਰੀ ਪ੍ਰਾਪਤ ਕੀਤੀ ਜਾਵੇ ਜਾਂ ਪੁਲਿਸ ’ਚ ਸ਼ਾਮਲ ਹੋਈਏ? ਜੇਕਰ ਹਾਂ, ਤਾਂ Monash University ਦੇ ਨਾਲ ਇੱਕ ਸਾਂਝੇ ਉੱਦਮ ਵਿੱਚ Bachelor of Criminology and Policing ਇੱਕ ਨਵਾਂ ਰਸਤਾ ਪ੍ਰਦਾਨ ਕਰਦਾ ਹੈ ਜਿੱਥੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਪੁਲਿਸ ਅਫ਼ਸਰ ਵੀ ਬਣ ਸਕਦੇ ਹਨ।

ਤਿੰਨ ਸਾਲ ਦੇ ਪ੍ਰੋਗਰਾਮ ਦੌਰਾਨ ਤੁਸੀਂ ਆਪਣੇ ਆਖਰੀ ਸਾਲ ਵਿੱਚ ਵਿਕਟੋਰੀਆ ਪੁਲਿਸ ਅਕੈਡਮੀ ਵਿਖੇ ਪੁਲਿਸਿੰਗ ਦਾ ਡਿਪਲੋਮਾ ਪੂਰਾ ਕਰੋਗੇ। ਇਹ ਪਹਿਲ ਵਿਦਿਆਰਥੀਆਂ ਨੂੰ Criminology ਦੀ ਮੁਕੰਮਲ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਹੀ ਵਿਕਟੋਰੀਆ ਪੁਲਿਸ ਕੋਲੋਂ ਪੁਲਿਸ ਦੀ ਸਿਖਲਾਈ ਪ੍ਰਾਪਤ ਕਰਨ ਦਾ ਵੀ ਮੌਕਾ ਪ੍ਰਦਾਨ ਕਰਦੀ ਹੈ। ਡਿਗਰੀ ਦੇ ਡਾਇਰੈਕਟਰ Dr. Matt Maycock ਦਾ ਕਹਿਣਾ ਹੈ ਕਿ ਇਹ ਡਿਗਰੀ ਪੁਲਿਸ ਅਫ਼ਸਰ ਬਣਨ ਵਾਲਿਆਂ ਲਈ ਬਹੁਤ ਮਦਦਗਾਰ ਹੈ। Monash University ਦੇ ਵਿਦਿਆਰਥੀ Jonathan Bingley, ਜੋ ਇਸ ਸਾਲ ਦੇ ਅਖੀਰ ਵਿਚ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੇ ਕੋਰਸ ਦੇ ਪਹਿਲੇ ਵਿਦਿਆਰਥੀ ਹੋਣਗੇ, ਨੇ ਕਿਹਾ ਕਿ ਕੋਰਸ ਨੇ 2022 ਵਿਚ ਸਿੱਧੀ criminology ਦੀ ਡਿਗਰੀ ਤੋਂ ਬਦਲਣ ਮਗਰੋਂ ਬਿਹਤਰੀਨ ਪੇਸ਼ਕਸ਼ ਕੀਤੀ। ਇਸ ਕੋਰਸ ਬਾਰੇ ਹੋਰ ਜਾਣਕਾਰੀ ਲਈ ਵਿਕਟੋਰੀਆ ਪੁਲਿਸ ਇਸ ਹਫਤੇ ਦੇ ਅੰਤ ਵਿੱਚ Monash University ਦੇ ਕੌਲਫੀਲਡ ਅਤੇ ਕਲੇਟਨ ਕੈਂਪਸ ਵਿੱਚ ਪ੍ਰਦਾਨ ਕਰੇਗੀ।