ਮੈਲਬਰਨ ’ਚ 38 ਗੱਡੀਆਂ ਦੇ ਮਾਲਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਦੀ CCTV ਤਸਵੀਰ ਜਾਰੀ, ਪੁਲਿਸ ਨੇ ਲੱਭਣ ’ਚ ਮੰਗੀ ਲੋਕਾਂ ਦੀ ਮਦਦ

ਮੈਲਬਰਨ : ਪਿਛਲੇ ਮਹੀਨੇ ਮੈਲਬਰਨ ’ਚ ਟਾਇਰ ਕੱਟਣ ਦੀ ਘਟਨਾ ਦੀ ਜਾਂਚ ਦੇ ਹਿੱਸੇ ਵਜੋਂ ਈਸਟ ਨੇਬਰਹੁੱਡ ਪੁਲਿਸਿੰਗ ਯੂਨਿਟ ਨੇ ਇਕ ਵਿਅਕਤੀ ਦੀ CCTV ਫੁਟੇਜ ਜਾਰੀ ਕੀਤੀ ਹੈ। ਇਸ ਵਿਅਕਤੀ ਨੇ ਪੂਰਬੀ ਮੈਲਬਰਨ ਦੇ George Street ਦੇ ਦੱਖਣੀ ਪਾਸੇ ਖੜ੍ਹੀਆਂ 38 ਗੱਡੀਆਂ ਦੇ ਟਾਇਰ ਕਿਸੇ ਤਿੱਖੀ ਚੀਜ਼ ਨਾਲ ਕੱਟ ਦਿਤੇ। ਪੁਲਿਸ ਨੂੰ ਦੱਸਿਆ ਗਿਆ ਸੀ ਕਿ 12 ਜੁਲਾਈ ਨੂੰ ਸਵੇਰੇ 1:15 ਵਜੇ ਦੇ ਕਰੀਬ ਵਾਪਰੀ ਬੇਤੁਕੀ ਕਾਰਵਾਈ ਵਿੱਚ 45 ਟਾਇਰ ਕੱਟ ਦਿੱਤੇ ਗਏ ਸਨ। ਇਸ ਕਾਰਨ ਗੱਡੀਆਂ ਦੇ ਮਾਲਕ ਪ੍ਰੇਸ਼ਾਨ ਹੋਏ ਜਿਨ੍ਹਾਂ ਨੇ ਅਗਲੀ ਸਵੇਰ ਪੁਲਿਸ ਨੂੰ ਨੁਕਸਾਨ ਬਾਰੇ ਸੂਚਿਤ ਕੀਤਾ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਜਾਣਕਾਰੀ ਹੋਵੇ ਉਹ 1800 333 000 ’ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਜਾਂ www.crimestoppersvic.com.au ’ਤੇ ਆਨਲਾਈਲ ਰਿਪੋਰਟ ਕਰਨ।