ਮੈਲਬਰਨ : ਨਿਊਜ਼ੀਲੈਂਡ ਸਰਕਾਰ ਨੇ ਟੈਕਸ ‘ਚ ਕਟੌਤੀ ਦਾ ਐਲਾਨ ਕੀਤਾ ਹੈ, ਜੋ ਤੁਰੰਤ ਲਾਗੂ ਹੋਵੇਗੀ। ਇਸ ਐਲਾਨ ’ਚ ਇਨਕਮ ਟੈਕਸ ਦੀ ਹੱਦ ਵਧਾਈ ਗਈ ਹੈ ਜਿਸ ਨਾਲ ਵਰਕਰਾਂ ਦੀ ਜੇਬ੍ਹ ’ਚ ਪਹਿਲਾਂ ਨਾਲੋਂ ਥੋੜ੍ਹੇ ਜ਼ਿਆਦਾ ਡਾਲਰ ਰਹਿਣਗੇ। ਟੈਕਸ ਕਟੌਤੀ 180,000 ਡਾਲਰ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਛੱਡ ਕੇ ਸਾਰੇ ਇਨਕਮ ਟੈਕਸ ਬੈਂਡਾਂ ‘ਤੇ ਲਾਗੂ ਹੋਵੇਗੀ। ਇਸ ਤੋਂ ਵੱਧ ਕਮਾਈ ਕਰਨ ਵਾਲਿਆਂ ਇਨਕਮ ਟੈਕਸ 39٪ ‘ਤੇ ਹੀ ਰਹੇਗੀ। ਇਸ ਵੇਲੇ ਟੈਕਸ ਕਟੌਤੀ ਹਰ 14 ਹਜ਼ਾਰ ਡਾਲਰ ਤੋਂ ਸ਼ੁਰੂ ਹੁੰਦੀ ਹੈ ਜੋ ਨਵੇਂ ਐਲਾਨ ਮੁਤਾਬਕ ਵਧ ਕੇ 15,600 ਡਾਲਰ ਤੋਂ 10.5% ਦੇ ਰਟ ਨਾਲ ਸ਼ੁਰੂ ਹੋਵੇਗੀ।
ਇਨ੍ਹਾਂ ਤਬਦੀਲੀਆਂ ਦੇ ਨਤੀਜੇ ਵਜੋਂ ਘੱਟੋ-ਘੱਟ ਤਨਖਾਹ ‘ਤੇ ਇਕੱਲੇ ਵਿਅਕਤੀ ਲਈ ਪ੍ਰਤੀ ਹਫਤਾ 12.52 ਡਾਲਰ ਅਤੇ ਸਾਲ ’ਚ 150,000 ਡਾਲਰ ਕਮਾਉਣ ਵਾਲੇ ਇਕੱਲੇ ਵਿਅਕਤੀ ਨੂੰ ਪ੍ਰਤੀ ਹਫਤਾ 20.05 ਡਾਲਰ ਤੱਕ ਦੀ ਬਚਤ ਹੋਵੇਗੀ। ਟੈਕਸ ਕਟੌਤੀਆਂ ਦੀ ਗਣਨਾ ਆਪਣੇ ਆਪ ਕੀਤੀ ਜਾਵੇਗੀ ਅਤੇ ਵਿਅਕਤੀਆਂ ਦੀ ਤਨਖਾਹ ਵਿੱਚ ਐਡਜਸਟ ਕੀਤੀ ਜਾਵੇਗੀ, ਅਤੇ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।
ਨਵੀਂ ਇਨਕਮ ਟੈਕਸ ਸੀਮਾ ਹੇਠ ਲਿਖੇ ਅਨੁਸਾਰ ਹੋਵੇਗੀ: