ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਮੁਖੀ ਦਾ ਇਰਾਨ ’ਚ ਕਤਲ, ਜੰਗਬੰਦੀ ਦੀ ਸੰਭਾਵਨਾ ਮੰਦ ਪਈ, ਹੋਰ ਵੱਡੀ ਜੰਗ ਹੋ ਸਕਦੀ ਹੈ ਸ਼ੁਰੂ

ਮੈਲਬਰਨ : ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਮੁਖੀ ਇਸਮਾਈਲ ਹਨੀਆ ਦੀ ਈਰਾਨ ਦੇ ਤਹਿਰਾਨ ‘ਚ ਹੱਤਿਆ ਕਰ ਦਿੱਤੀ ਗਈ ਹੈ। ਈਰਾਨ ਦੇ ਸਰਕਾਰੀ ਟੀ.ਵੀ. ਅਤੇ ਹਮਾਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਅਤੇ ਹਮਾਸ ਨੇ ਇਜ਼ਰਾਈਲ ਦੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਨੀਆ ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਦੇ ਸਹੁੰ ਚੁੱਕ ਸਮਾਗਮ ਲਈ ਤਹਿਰਾਨ ਆਏ ਸਨ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਜ਼ਰਾਈਲ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਹੱਤਿਆ ਨਾਲ ਮਿਡਲ-ਈਸਟ ਵਿਚ ਹੋਰ ਵੱਡੀ ਜੰਗ ਸ਼ੁਰੂ ਹੋ ਸਕਦੀ ਹੈ, ਜਿਸ ਵਿਚ ਈਰਾਨ, ਹਿਜ਼ਬੁੱਲਾ ਅਤੇ ਹੋਰ ਅਰਬ ਦੇਸ਼ਾਂ ਦੀ ਸੰਭਾਵਿਤ ਸ਼ਮੂਲੀਅਤ ਹੋ ਸਕਦੀ ਹੈ। ਇਸ ਹੱਤਿਆ ਦਾ ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ‘ਤੇ ਮਹੱਤਵਪੂਰਨ ਪ੍ਰਭਾਵ ਪਵੇਗਾ, ਮਾਹਰਾਂ ਦਾ ਸੁਝਾਅ ਹੈ ਕਿ ਹਮਾਸ ਨੂੰ ਹੁਣ ਜੰਗਬੰਦੀ ਗੱਲਬਾਤ ਵਿਚ ਸ਼ਾਮਲ ਹੋਣ ਲਈ ਅੱਗੇ ਨਹੀਂ ਆਏਗਾ। ਅਮਰੀਕਾ ਅਤੇ ਹੋਰ ਅੰਤਰਰਾਸ਼ਟਰੀ ਸ਼ਕਤੀਆਂ ਨੂੰ ਵੀ ਇਸ ਘਟਨਾਕ੍ਰਮ ਦਾ ਜਵਾਬ ਦੇਣ ਵਿੱਚ ਕੂਟਨੀਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।