ਮੈਲਬਰਨ : ਭਾਰਤ ਵਿੱਚ ਇੱਕ ਵਿਅਕਤੀ ‘ਤੇ ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਇੱਕ ਆਸਟ੍ਰੇਲੀਆਈ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਵੈਸਟਰਨ ਆਸਟ੍ਰੇਲੀਆ ਦੇ ਜਾਸੂਸਾਂ ਨੂੰ 2023 ਵਿਚ 2020 ਦੀ ਇਕ ਘਟਨਾ ਬਾਰੇ ਦੱਸਿਆ ਗਿਆ ਸੀ, ਜਿਸ ਵਿਚ ਉਸ ਸਮੇਂ ਦੀ 11 ਸਾਲ ਦੀ ਲੜਕੀ ਸ਼ਾਮਲ ਸੀ। ਉਹ ਕਥਿਤ ਤੌਰ ‘ਤੇ ਗਰੂਮਿੰਗ, ਸੈਕਸਟੋਰਸ਼ਨ ਅਤੇ ਹੋਰ ਆਨਲਾਈਨ ਅਪਰਾਧਾਂ ਦਾ ਸ਼ਿਕਾਰ ਹੋਈ।
ਪੁਲਿਸ ਦਾ ਦੋਸ਼ ਹੈ ਕਿ ਇਹ ਕਈ ਸਾਲਾਂ ਤੱਕ ਜਾਰੀ ਰਿਹਾ। ਪੁਲਿਸ ਨੇ ਕਥਿਤ ਅਪਰਾਧੀ ਨੂੰ ਭਾਰਤ ਵਿੱਚ ਲੱਭ ਲਿਆ ਹੈ ਅਤੇ ਇਸ ਮਾਮਲੇ ਨੂੰ ਇੰਟਰਪੋਲ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਭੇਜ ਦਿੱਤਾ। ਭਾਰਤੀ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ‘ਤੇ ਦੋਸ਼ ਲਗਾਏ ਹਨ। ਉਸ ‘ਤੇ ਬਾਲ ਸ਼ੋਸ਼ਣ ਸਮੱਗਰੀ ਪ੍ਰਸਾਰਿਤ ਕਰਨ ਅਤੇ ਇੱਕ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ।