ਜ਼ਹਿਰੀਲੀ ਗੈਸ ਦੇ ਖ਼ਤਰੇ ਕਾਰਨ ਖਾਣ ਵਾਲੇ ਕਈ ਪ੍ਰੋਡਕਟ ਕੀਤੇ ਗਏ Recall

ਮੈਲਬਰਨ : McCain ਫ੍ਰੋਜ਼ਨ ਉਤਪਾਦਾਂ ਦੀ ਇੱਕ ਲੜੀ ਜਿਸ ਵਿੱਚ ਵੈੱਜੀ ਨਗੇਟਸ, ਬਰਗਰ ਪੈਟੀਜ਼, ਪਟੈਟੋ ਬਾਈਟਸ ਅਤੇ ਫ੍ਰਾਈਜ਼ ਸ਼ਾਮਲ ਹਨ, ਨੂੰ ਜ਼ਹਿਰੀਲੀ ਗੈਸ ਨਾਲ ਦੂਸ਼ਿਤ ਹੋਣ ਦੇ ਡਰ ਤੋਂ ਤੁਰੰਤ Recall ਕੀਤਾ ਜਾ ਰਿਹਾ ਹੈ। Recall ਕੀਤੇ ਗਏ McCain ਉਤਪਾਦਾਂ ਦੀ ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ।

  • McCain Masala Fries – 420g, 1.5kg
  • McCain Veggie Burger Patty – 360g
  • McCain Popular Veggie Burger Patty – 1.2kg
  • McCain Chilli Garlic Potato Bites – 420g
  • McCain Chilli Garlic Potato Pops – 1.5kg
  • McCain Aloo Tikki – 400g, 1.5kg
  • McCain Veggie Nuggets – 325g
  • McCain Veggie Fingers – 400g

Recall ਵਿੱਚ 22/08/2025 ਤੱਕ ਦੀ ਐਕਪਾਇਰੀ ਡੇਟ ਤਕ ਦੇ ਸਾਰੇ ਪ੍ਰੋਡਕਟ ਸ਼ਾਮਲ ਹਨ। ਇਹ ਉਤਪਾਦ ਵਿਦੇਸ਼ਾਂ ਤੋਂ ਆਯਾਤ ਕੀਤੇ ਗਏ ਹਨ ਅਤੇ ਨਿਊ ਸਾਊਥ ਵੇਲਜ਼, ਵਿਕਟੋਰੀਆ, ਕੁਈਨਜ਼ਲੈਂਡ, ਦੱਖਣੀ ਆਸਟ੍ਰੇਲੀਆ ਅਤੇ ਏਸੀਟੀ ਵਿੱਚ ਭਾਰਤੀ ਗਰੋਸਰੀ ਦੀਆਂ ਦੁਕਾਨਾਂ ‘ਤੇ ਵਿਕਰੀ ਲਈ ਉਪਲਬਧ ਹਨ। ਖਪਤਕਾਰਾਂ ਨੂੰ ਇਨ੍ਹਾਂ ਉਤਪਾਦਾਂ ਨੂੰ ਨਾ ਖਾਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਕਿਉਂਕਿ ਇਹ ਈਥੀਲੀਨ ਆਕਸਾਈਡ ਨਾਲ ਦੂਸ਼ਿਤ ਹੋ ਸਕਦੇ ਹਨ – ਇੱਕ ਰੰਗਹੀਣ, ਜਲਣਸ਼ੀਲ ਗੈਸ ਜੋ ਕਾਫ਼ੀ ਮਾਤਰਾ ਵਿੱਚ ਸਾਹ ਦੀ ਜਲਣ, ਫੇਫੜੇ ਖ਼ਰਾਬ ਕਰਨ, ਉਲਟੀ, ਦਸਤ ਅਤੇ ਸਾਹ ਦੀ ਕਮੀ ਦਾ ਕਾਰਨ ਬਣ ਸਕਦੀ ਹੈ। ਜਿਨ੍ਹਾਂ ਨੇ McCain ਦੇ ਉਤਪਾਦ ਖਰੀਦੇ ਹਨ, ਉਨ੍ਹਾਂ ਨੂੰ ਪੂਰੇ ਰਿਫੰਡ ਲਈ ਉਨ੍ਹਾਂ ਨੂੰ ਆਪਣੀ ਖਰੀਦ ਵਾਲੀ ਥਾਂ ‘ਤੇ ਵਾਪਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।