ਮੈਲਬਰਨ : ਨੌਜਵਾਨਾਂ ਵਿੱਚ ਕੋਲਨ ਕੈਂਸਰ ਦੇ ਕਾਰਨਾਂ ਨੂੰ ਸਮਝਣ ਵਿੱਚ ਖੋਜਕਰਤਾਵਾਂ ਨੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਮਿੱਠੇ ਅਤੇ ਫਾਈਬਰ ਵਿੱਚ ਘੱਟ ਖੁਰਾਕ ਨਾਲ Fusobacterium ਨਾਮਕ ਬੈਕਟੀਰੀਆ ਦਾ ਉਤਪਾਦਨ ਹੁੰਦਾ ਹੈ, ਜੋ ਸੈੱਲਾਂ ਦੀ ਉਮਰ ਵਧਣ ਵਿੱਚ ਤੇਜ਼ੀ ਲਿਆਉਂਦਾ ਹੈ ਅਤੇ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ।
ਜਦਕਿ ਇਕ ਹੋਰ ਅਧਿਐਨ ਅਨੁਸਾਰ ਐਨਰਜੀ ਡਰਿੰਕ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਕੋਲੋਰੈਕਟਲ ਕੈਂਸਰ ਦੇ ਵਾਧੇ ਵਿਚ ਯੋਗਦਾਨ ਪਾ ਸਕਦੇ ਹਨ, ਕਿਉਂਕਿ ਟਾਊਰਿਨ ਨਾਮਕ ਤੱਤ ਬਿਮਾਰੀ ਨਾਲ ਜੁੜੇ ਹਾਨੀਕਾਰਕ ਅੰਤੜੀਆਂ ਦੇ ਬੈਕਟੀਰੀਆ ਨੂੰ ਖੁਰਾਕ ਦਿੰਦਾ ਹੈ। ਇਹ ਨਤੀਜੇ ਸ਼ਿਕਾਗੋ ਵਿਚ ਅਮਰੀਕਨ ਸੋਸਾਇਟੀ ਆਫ ਕਲੀਨਿਕਲ ਓਨਕੋਲੋਜੀ ਦੀ ਸਾਲਾਨਾ ਬੈਠਕ ਵਿਚ ਪੇਸ਼ ਕੀਤੇ ਗਏ ਸਨ।