ਇਹ ਹੈ ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ਸ਼ਹਿਰ,  ਪੁਲਿਸ ਵਾਲੇ ਵੀ ਸੁਰੱਖਿਅਤ ਨਹੀਂ

ਮੈਲਬਰਨ : City ਵੱਲੋਂ 2024 ਦੇ ਅੱਧ ਤਕ ਦੇ ਅਪਰਾਧ ਸੂਚਕ ਅੰਕ ਅਨੁਸਾਰ, ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ਸ਼ਹਿਰ Alice Springs ਹੈ। ਦੁਨੀਆ ਭਰ ਦੇ ਸਭ ਤੋਂ ਖ਼ਤਰਨਾਕ ਸ਼ਹਿਰਾਂ ਦੀ ਸੂਚੀ ’ਚ ਇਸ ਦਾ ਨੰਬਰ 18ਵਾਂ ਹੈ, ਜਿਸ ’ਚ ਸਭ ਤੋਂ ਉੱਪਰ ਅਤੇ ਜ਼ਿਆਦਾਤਰ ਸ਼ਹਿਰ (5) ਸਾਊਥ ਅਫ਼ਰੀਕਾ ਦੇ ਹਨ। ਆਸਟ੍ਰੇਲੀਆ ਦਾ ਇਹ ਪਹਿਲਾ ਸ਼ਹਿਰ ਹੈ ਜੋ 311 ਸ਼ਹਿਰਾਂ ਦੀ ਸੂਚੀ ’ਚ ਪਹਿਲੀ ਵਾਰੀ ਪਹਿਲੇ 20 ’ਚ ਸ਼ਾਮਲ ਹੋਇਆ ਹੈ।

Alice Springs ਨੂੰ 72.1 ਦੀ ਅਪਰਾਧ ਰੇਟਿੰਗ ਮਿਲੀ, ਜੋ ਅਪਰਾਧ ਦੇ ‘ਉੱਚ’ ਪੱਧਰ ਨੂੰ ਦਰਸਾਉਂਦੀ ਹੈ। ਰੈਂਕਿੰਗ ਕ੍ਰਾਊਡਸੋਰਸਡ ਡੇਟਾ ਅਤੇ ਆਮ ਲੋਕਾਂ ਦੀਆਂ ਧਾਰਨਾਵਾਂ ’ਤੇ ਅਧਾਰਤ ਹੈ। ਹੋਰ ਆਸਟ੍ਰੇਲੀਆਈ ਸ਼ਹਿਰ, ਜਿਵੇਂ ਕਿ ਗੋਲਡ ਕੋਸਟ (139) ਅਤੇ ਕੈਨਬਰਾ (266) ਵੀ ਸੂਚੀਬੱਧ ਸਨ ਪਰ ਇੱਥੇ ਅਪਰਾਧ ਘੱਟ ਸਨ।

ਰੈਂਕਿੰਗ ਬਾਰੇ ਸਥਾਨਕ ਕਾਰੋਬਾਰੀ ਮਾਲਕਾਂ ਅਤੇ ਵਸਨੀਕਾਂ ਨੇ ਚਿੰਤਾ ਪ੍ਰਗਟਾਈ ਹੈ, ਜੋ ਸ਼ਹਿਰ ਨੂੰ ‘ਭਿਆਨਕ ਯੁੱਧ ਖੇਤਰ’ ਅਤੇ ਨਵੇਂ ਪੁਲਿਸ ਭਰਤੀ ਲਈ ‘ਬਹੁਤ ਖਤਰਨਾਕ’ ਦੱਸਦੇ ਹਨ। ਪਿਛਲੇ ਦਿਨੀਂ ਕੁੱਝ ਛੁੱਟੀ ’ਤੇ ਪੁਲਿਸ ਅਫ਼ਸਰਾਂ ਨੂੰ ਘੇਰ ਕੇ ਉਨ੍ਹਾਂ ’ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਸਮੁੱਚੇ ਤੌਰ ’ਤੇ ਨੌਰਦਰਨ ਟੈਰੀਟਰੀ ਵਿੱਚ 2023 ਦੌਰਾਨ ਪ੍ਰਤੀ 100,000 ’ਤੇ ਕਤਲ ਦਰ 9.3 ਸੀ ਜੋ ਤੁਲਨਾਤਮਕ ਤੌਰ ’ਤੇ ਘੱਟ ਰਹੀ।

ਸੂਚੀ ’ਚ ਸ਼ਾਮਲ ਪਹਿਲੇ 20 ਸ਼ਹਿਰਾਂ ਦੇ ਨਾਂ ਇਸ ਤਰ੍ਹਾਂ ਹਨ: