ਮੈਲਬਰਨ ਪੁਲ ’ਤੇ ਟਰੱਕ ਹਾਦਸਾਗ੍ਰਸਤ, ਦਰਜਨਾਂ ਪਸ਼ੂਆਂ ਦੀ ਮੌਤ

ਮੈਲਬਰਨ : ਮੈਲਬਰਨ ਵਿਚ ਇਕ ਸੈਮੀ-ਟ੍ਰੇਲਰ ਦੇ ਪੁਲ ਨਾਲ ਟਕਰਾਉਣ ਕਾਰਨ 22 ਗਊਆਂ ਦੀ ਮੌਤ ਹੋ ਗਈ। ਪੁਲਿਸ ਨੂੰ ਰਾਤ 8:25 ਵਜੇ ਦੇ ਕਰੀਬ South Yarra ਵਿੱਚ Alexandra Parade ’ਤੇ ਬੁਲਾਇਆ ਗਿਆ ਸੀ। ਐਮਰਜੈਂਸੀ ਸੇਵਾਵਾਂ ਨੇ ਕਈ ਗਊਆਂ ਨੂੰ ਟੁੱਟੇ ਹੋਏ ਟਰੱਕ ਤੋਂ ਛਾਲ ਮਾਰਦਿਆਂ ਅਤੇ ਸੜਕ ’ਤੇ ਦੌੜਦੇ ਹੋਏ ਦੇਖਿਆ। ਪੁਲਿਸ ਮੁਤਾਬਕ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਐਗਰੀਕਲਚਰ ਵਿਕਟੋਰੀਆ ਅਤੇ ਪਸ਼ੂਆਂ ਦੇ ਡਾਕਟਰਾਂ ਨੂੰ ਜ਼ਖਮੀ ਜਾਨਵਰਾਂ ਦੀ ਸਹਾਇਤਾ ਲਈ ਮੌਕੇ ’ਤੇ ਬੁਲਾਇਆ ਗਿਆ ਸੀ। ਇਸ ਘਟਨਾ ਵਿੱਚ ਲਗਭਗ 75 ਗਊਆਂ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਬਚੇ ਹੋਏ ਪਸ਼ੂਆਂ ਦਾ ਮੁਲਾਂਕਣ ਇਸ ਸਮੇਂ ਖੇਤੀਬਾੜੀ ਵਿਕਟੋਰੀਆ ਵੱਲੋਂ ਕੀਤਾ ਜਾ ਰਿਹਾ ਹੈ।