ਗੁਰਦੁਆਰੇ ’ਚ ਨੌਜਵਾਨ ਨੇ ਦੋ ਔਰਤਾਂ ਨੂੰ ਕੀਤਾ ਲਹੂ-ਲੂਹਾਨ

ਮੈਲਬਰਨ : ਇੰਗਲੈਂਡ ਦੀ ਕਾਊਂਟੀ Kent ਦੇ Gravesend ’ਚ ਇੱਕ ਗੁਰਦਵਾਰੇ ਅੰਦਰ ਦੋ ਔਰਤਾਂ ’ਤੇ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰੇ ‘ਤੇ ਹੋਏ ਹਮਲੇ ਤੋਂ ਬਾਅਦ ਇਕ 17 ਸਾਲਾਂ ਦੇ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਵਿਅਕਤੀ ਕਥਿਤ ਤੌਰ ‘ਤੇ ਗੁਰਦਵਾਰੇ ਵਿੱਚ ਦਾਖਲ ਹੋਇਆ ਅਤੇ ਉਥੇ ਪਈ ਇਕ ਕਿਰਪਾਨ ਨੂੰ ਚੁੱਕ ਕੇ ਸੰਗਤ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਹਾਲਾਂਕਿ ਦੋਵੇਂ ਜ਼ਖਮੀ ਔਰਤਾਂ ਦੀ ਜਾਨ ਖ਼ਤਰੇ ਤੋਂ ਬਾਹਰ ਹੈ। ਐਮਰਜੈਂਸੀ ਸੇਵਾਵਾਂ ਨੇ ਤੁਰੰਤ ਕਾਰਵਾਈ ਕੀਤੀ। ਆਨਲਾਇਨ  ਵਾਇਰਲ ਹੋਈ ਵੀਡੀਓ ਫੁਟੇਜ ਵਿਚ ਹਥਿਆਰਬੰਦ ਪੁਲਿਸ ਨੂੰ ਮੌਕੇ ‘ਤੇ ਖੂਨ ਨਾਲ ਲਥਪਥ ਇਕ ਵਿਅਕਤੀ ਨੂੰ ਫੜਦੇ ਹੋਏ ਕੈਦ ਕਰਦਿਆਂ ਵੇਖਿਆ ਗਿਆ। ਗੁਰਦੁਆਰਾ Kent ਪੁਲਿਸ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ, ਜੋ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪੁਲਿਸ ਜਾਂਚ ਜਾਰੀ ਹੈ, ਅਤੇ ਹੋਰ ਵੇਰਵੇ ਉਪਲਬਧ ਹੋਣ ’ਤੇ ਜਾਰੀ ਕੀਤੇ ਜਾਣਗੇ।