7 ਕਿੱਲੋ ਹੈਰੋਇਨ ਦੀ ਤਸਕਰੀ ਦੇ ਕੇਸ ’ਚ ਬਜ਼ੁਰਗ ਔਰਤ ਸਿਡਨੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਮੈਲਬਰਨ : 62 ਸਾਲਾਂ ਦੀ ਇੱਕ NSW ਵਾਸੀ ਔਰਤ ਆਸਟ੍ਰੇਲੀਆ ’ਚ ਕਥਿਤ ਤੌਰ ‘ਤੇ 7 ਕਿਲੋ ਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਦੀ ਫੈਡਰਲ ਪੁਲਿਸ (AFP) ਨੇ ਇਸ ਔਰਤ ਨੂੰ ਐਤਵਾਰ, 7 ਜੁਲਾਈ 2024 ਨੂੰ ਸਿਡਨੀ ਦੀ ਪਰਮਾਟਾ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਆਸਟ੍ਰੇਲੀਆਈ ਬਾਰਡਰ ਫੋਰਸ (ABF) ਨੇ 6 ਜੁਲਾਈ 2024 ਨੂੰ ਸਿਡਨੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਉਸ ਦੇ ਸਾਮਾਨ ਦੀ ਤਲਾਸ਼ ਲਈ ਸੀ। ਅਧਿਕਾਰੀਆਂ ਨੂੰ ਉਸ ਦੇ ਸੂਟਕੇਸ ਵਿਚੋਂ ਪਲਾਸਟਿਕ ਦੇ ਕਈ ਪੈਕੇਟ ਮਿਲੇ, ਜਿਨ੍ਹਾਂ ’ਚ ਹੈਰੋਇਨ ਸੀ। AFP ਨੂੰ ਸੂਚਿਤ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ ਅਗਲੇਰੀ ਫੋਰੈਂਸਿਕ ਜਾਂਚ ਲਈ ਪੈਕੇਜ ਜ਼ਬਤ ਕਰ ਲਏ ਸਨ।

 

  • For free and confidential advice about alcohol and other drug treatment services call the National Alcohol and Other Drug Hotline on 1800 250 015.
  • Access free 24/7 drug and alcohol counselling online at www.counsellingonline.org.au.
  • For information about drug and alcohol addiction treatment or support, go to www.turningpoint.org.au.