ਮੈਲਬਰਨ : ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਅਮਰੀਕਾ ਦੀ ਬੇਨਤੀ ‘ਤੇ ਗ੍ਰਿਫਤਾਰ ਕੀਤੇ ਗਏ ਨਿਖਿਲ ਗੁਪਤਾ ’ਤੇ ਪੰਨੂ ਦੀ ਹੱਤਿਆ ਲਈ 15,000 ਡਾਲਰ ‘ਚ ਇਕ ਹਿੱਟਮੈਨ ਨੂੰ ਕਿਰਾਏ ‘ਤੇ ਲੈਣ ਦੇ ਦੋਸ਼ ਹਨ।
ਪੂਰਾ ਮਾਮਲਾ ਜਾਣਨ ਲਈ ਇਹ ਵੀ ਪੜ੍ਹੋ : ਅਮਰੀਕੀ ‘ਸਿੱਖ’ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਭਾਰਤੀ ਨਾਗਰਿਕ ਵਿਰੁਧ ਨਿਊਯਾਰਕ ਦੀ ਅਦਾਲਤ ’ਚ ਦੋਸ਼ਪੱਤਰ ਦਾਇਰ (US Sikh assassination plot) – Sea7 Australia
ਗੁਪਤਾ ਨੇ ਆਪਣੀ ਵਕੀਲ ਰੋਹਿਨੀ ਮੂਸਾ ਰਾਹੀਂ ਦੋਸ਼ਾਂ ਤੋਂ ਇਨਕਾਰ ਕੀਤਾ, ਜਿਸ ਨੇ ਦਲੀਲ ਦਿੱਤੀ ਕਿ ਉਸ ਨੂੰ ਸਾਜ਼ਿਸ਼ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਹੈ। ਉਸ ਦੀ ਹਵਾਲਗੀ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਦੀ ICET ਗੱਲਬਾਤ ਲਈ ਨਵੀਂ ਦਿੱਲੀ ਦੀ ਯਾਤਰਾ ਦੇ ਨਾਲ ਵੀ ਮੇਲ ਖਾਂਦੀ ਹੈ, ਜਿੱਥੇ ਇਸ ‘ਤੇ ਚਰਚਾ ਹੋ ਸਕਦੀ ਹੈ। ਭਾਰਤ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਦਾ ਹੈ ਅਤੇ ਜਾਂਚ ਕਰ ਰਿਹਾ ਹੈ। ਇਸ ਮਾਮਲੇ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਕਾਨੂੰਨੀ ਅਤੇ ਕੂਟਨੀਤਕ ਤਣਾਅ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਦਾ ਰਾਹ ਪੱਧਰਾ ਚੈੱਕ ਰਿਪਬਲਿਕ ਦੀ ਅਦਾਲਤ ’ਚ ਅਪੀਲ ਰੱਦ – Sea7 Australia