26ਵੀਆਂ ਗ੍ਰਿਫ਼ਿਥ ਸ਼ਹੀਦੀ ਖੇਡਾਂ ਲਈ ਟ੍ਰੈਫ਼ਿਕ ਮੈਨੇਜਮੈਂਟ ਪਲਾਨ ਜਾਰੀ

ਮੈਲਬਰਨ : 26ਵਾਂ ਸ਼ਹੀਦੀ ਟੂਰਨਾਮੈਂਟ (ਗ੍ਰਿਫ਼ਿਥ ਸਿੱਖ ਖੇਡਾਂ) 8-9 ਜੂਨ 2024 ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਿਫ਼ਿਥ ’ਚ ਟੇਡ ਸਕੋਬੀ ਓਵਲ, ਕੋਲੀਨਾ ਅਤੇ ਗ੍ਰਿਫ਼ਿਥ ਰੀਜਨਲ ਸਪੋਰਟਸ ਸੈਂਟਰ ਵਿਖੇ ਹੋਣ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸਿਟੀ ਕੌਂਸਲ ਨੇ ਇਨ੍ਹਾਂ ਮਿਤੀਆਂ ਨੂੰ ਟ੍ਰੈਫ਼ਿਕ ਮੈਨੇਜਮੈਂਟ ਪਲਾਨ ਲਾਗੂ ਕਰ ਦਿੱਤਾ ਹੈ। ਕੌਂਸਲ ਨੇ ਲੋਕਾਂ ਨੂੰ ਸਾਈਨੇਜ ਅਤੇ ਘੱਟ ਸਪੀਡ ਜ਼ੋਨਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਹੈ।

ਕੌਂਸਲ ਦੇ ਪਾਰਕਿੰਗ ਇਨਫੋਰਸਮੈਂਟ ਅਫਸਰ ਇਸ ਸਮੇਂ ਦੌਰਾਨ ਡਿਊਟੀ ‘ਤੇ ਰਹਿਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਰਕਿੰਗ ਅਤੇ ਸੜਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਟੇਡ ਸਕੋਬੀ ਓਵਲ ਦੇ ਕਲਿਫਟਨ ਬੁਲੇਵਰਡ ਫਰੰਟ ਦੇ ਨਾਲ ਬੱਸ ਜ਼ੋਨ ਅਤੇ ਨੋ ਪਾਰਕਿੰਗ ਜ਼ੋਨ ਸਮੇਤ ਵਾਧੂ ਸੀਮਤ ਪਾਰਕਿੰਗ ਲਾਗੂ ਕੀਤੀ ਜਾਵੇਗੀ। ਸੜਕ ਦੇ ਸਾਰੇ ਨਿਯਮ ਲਾਗੂ ਰਹਿਣਗੇ।

ਕਿਰਪਾ ਕਰ ਕੇ ਸੰਕੇਤਾਂ ਦਾ ਧਿਆਨ ਰੱਖੋ ਅਤੇ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰੋ:
– ਨਿੱਜੀ ਗੱਡੀਆਂ ਨੂੰ ਓਵਲ ਜਾਂ ਘਾਹ ਵਾਲੇ ਖੇਤਰ ’ਤੇ ਪਾਰਕ ਨਹੀਂ ਕਰਨਾ ਚਾਹੀਦਾ।
– ਗੱਡੀਆਂ ਨੂੰ ਨਿੱਜੀ ਡ੍ਰਾਈਵ ਵੇਅ ਦੇ ਅੰਦਰ ਜਾਂ ਸਾਹਮਣੇ ਪਾਰਕ ਨਹੀਂ ਕਰਨਾ ਚਾਹੀਦਾ
– ਗੱਡੀਆਂ ਨੂੰ ਨੇਚਰ ਸਟ੍ਰਿਪ ’ਤੇ ਜਾਂ ਇਸ ਤਰੀਕੇ ਨਾਲ ਪਾਰਕ ਨਹੀਂ ਕਰਨਾ ਚਾਹੀਦਾ ਜੋ ਪੈਦਲ ਯਾਤਰੀਆਂ ਦੀ ਪਹੁੰਚ ਵਿੱਚ ਰੁਕਾਵਟ ਪੈਦਾ ਕਰੇ।