ਮੈਲਬਰਨ: ਆਸਟ੍ਰੇਲੀਆ ਦੀ ਸਭ ਤੋਂ ਵੱਡੀ ਖੁਰਾਕ ਬਚਾਅ ਸੰਸਥਾ OzHarvest ਨੇ ਕੱਲ੍ਹ ਆਸਟ੍ਰੇਲੀਆ ਭਰ ਵਿੱਚ ਆਪਣੇ 1500 ਚੈਰਿਟੀ ਨੈੱਟਵਰਕ ਦਾ ਸਾਲਾਨਾ ਸਰਵੇਖਣ ਜਾਰੀ ਕੀਤਾ ਜਿਸ ਦੇ ਨਤੀਜੇ ਸਭ ਤੋਂ ਕਮਜ਼ੋਰ ਲੋਕਾਂ ‘ਤੇ ਜੀਵਨ ਦੀ ਲਾਗਤ ਦੇ ਸੰਕਟ ਦੀ ਭਿਆਨਕ ਤਸਵੀਰ ਪੇਸ਼ ਕਰਦੇ ਹਨ।
ਸਰਵੇ ਅਨੁਸਾਰ ਆਸਟ੍ਰੇਲੀਆ ’ਚ ਬਹੁਤ ਸਾਰੇ ਲੋਕ ਦਾਨ ਵੱਜੋਂ ਦਿੱਤੇ ਜਾਣ ਵਾਲੇ ਤਾਜ਼ੇ ਫਲ ਅਤੇ ਸਬਜ਼ੀਆਂ ਲੈਣ ਲਈ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ੍ਹੇ ਹੁੰਦੇ ਹਨ, ਘੱਟੋ ਘੱਟ 30,000 ਆਸਟ੍ਰੇਲੀਆਈ ਕੁਝ ਦਿਨ ਬਿਨਾਂ ਭੋਜਨ ਦੇ ਗੁਜ਼ਾਰਦੇ ਹਨ ਅਤੇ ਬੱਚਿਆਂ ਨੂੰ ਸਕੂਲ ਤੋਂ ਘਰ ਰੱਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਮਾਪਿਆਂ ਕੋਲ ਉਨ੍ਹਾਂ ਦੇ ਲੰਚ ਬਾਕਸ ਵਿੱਚ ਪਾਉਣ ਲਈ ਕੁਝ ਵੀ ਨਹੀਂ ਹੁੰਦਾ।
ਆਸਟ੍ਰੇਲੀਆ ਦੇ ਲੋਕਾਂ ਨੂੰ ਭੋਜਨ ਰਾਹਤ ਦੀ ਜ਼ਰੂਰਤ ਰਿਕਾਰਡ ਨਵੀਆਂ ਉਚਾਈਆਂ ‘ਤੇ ਪਹੁੰਚ ਗਈ ਹੈ, ਅਤੇ ਇਸ ਨੂੰ ਪ੍ਰਦਾਨ ਕਰਨ ਵਾਲੀਆਂ ਦੋ ਤਿਹਾਈ ਚੈਰਿਟੀਆਂ ਨੂੰ ਭੁੱਖੇ ਲੋਕਾਂ ਨੂੰ ਵਾਪਸ ਭੇਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਮੰਗ ਨੂੰ ਪੂਰਾ ਕਰਨ ਜੋਗਾ ਲੋੜੀਂਦਾ ਭੋਜਨ ਨਹੀਂ ਹੈ।